ਛੋਟੇ ਸਕੂਲੀ ਬੱਚਿਆਂ ਨੂੰ ਬਿਜਲੀ ਵਿਭਾਗ ਨੇ ਬਿਜਲੀ ਬਚਾਉਣ ਦੇ ਦੱਸੇ ਗੁਰ
ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਵਲੋਂ ਇਨ੍ਹੀਂ ਦਿਨੀਂ ਬਿਜਲੀ ਬੱਚਤ ਸਬੰਧੀ ਨਵਾਂ ਤਰੀਕਾ
ਅਪਣਾ ਕੇ ਸਕੂਲੀ ਬੱਚਿਆਂ ਨੂੰ ਗੁਰ ਦੱਸੇ ਜਾ ਰਹੇ ਹਨ ਤੇ ਬਿਜਲੀ ਬੱਚਤ ਕਿਉਂ ਤੇ ਕਿਵੇਂ‘ ਵਿਸ਼ੇ ਉਪਰ ਲਿਖਤੀ ਮੁਕਾਬਲੇ ਕਰਵਾ ਕੇ ਜੇਤੂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਇਨਾਮ ਵੀ ਦਿੱਤੇ ਜਾ ਰਹੇ ਹਨ।
ਡੀ.ਐਸ.ਐਮ ਸੈਲ ਬਠਿੰਡਾ ਦੇ ਐਕਸੀਅਨ ਰਾਜਪਾਲ ਜਿੰਦਲ, ਸਹਾਇਕ ਐਸ.ਡੀ.ਓ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਲਾਗਲੇ ਪਿੰਡ ਛੱਤੇਆਣਾ ਦੇ ਸਰਕਾਰੀ ਹਾਈ ਸਕੂਲ ਅਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ ਵਿਖੇ ਬੱਚਿਆਂ ਦੇ ਇਸ ਸਬੰਧੀ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ।ਐਕਸੀਅਨ ਰਾਜਪਾਲ ਜਿੰਦਲ ਦੁਆਰਾ ਬੱਚਿਆਂ ਨੂੰ ਬਿਜਲੀ ਦੀ ਮਹੱਤਤਾ ਅਤੇ ਬੱਚਤ ਸਬੰਧੀ ਗੁਰ ਤਕਨੀਕੀ ਤਰੀਕਿਆਂ ਅਨੁਸਾਰ ਦੱਸੇ।ਛੱਤੇਆਣਾ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਸਿੰਘ ਨੇ ਵੀ ਬੱਚਿਆਂ ਨੂੰ ਆਧੁਨਿਕ ਤਕਨੀਕਾਂ ਵਾਲੇ ਉਪਕਰਣ ਵਰਤਕੇ ਬਿਜਲੀ ਦੀ ਬੱਚਤ ਸਬੰਧੀ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਦੱਸੀ ਕੋਈ ਵੀ ਗੱਲ ਬੱਚੇ ਜਲਦ ਅਮਲ ਵਿੱਚ ਲਿਆਉਂਦੇ ਹਨ।।
ਬਾਅਦ ਵਿੱਚ ਜਾਰੀ ਕੀਤੇ ਨਤੀਜੇ ਵਿੱਚ ਛੱਤੇਆਣਾ ਸਕੂਲ ਦੀ 9ਵੀਂ ਜਮਾਤ ਦੀ ਲੜਕੀ ਪ੍ਰੀਆ ਨੇ ਪਹਿਲਾ, 8ਵੀਂ ਜਮਾਤ ਦੀ ਹਰਸ਼ਪ੍ਰੀਤ ਕੌਰ ਨੇ ਦੂਸਰਾ ਅਤੇ 10ਵੀਂ ਜਮਾਤ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।।ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸਾਬਕਾ ਐਸ.ਡੀ.ਓ ਕਿੱਕਰ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਸਮੇਂ ਬਿਜਲੀ ਨਿਗਮ ਵਲੋਂ ਜੇ.ਈ. ਵਿਜੈ ਗੁਪਤਾ ਅਤੇ ਲਾਈਨਮੈਨ ਬਿੰਦਰ ਸਿੰਘ ਨੇ ਵੀ ਵਿਸ਼ੇਸ਼ ਭੁਮਿਕਾ ਨਿਭਾਈ।ਅੰਤ ਵਿੱਚ ਬਿਜਲੀ ਨਿਗਮ ਦੀ ਸਮੁੱਚੀ ਟੀਮ ਵਲੋਂ ਐਕਸੀਅਨ ਰਾਜਪਾਲ ਜਿੰਦਲ ਦੁਆਰਾ ਪ੍ਰਿੰਸੀਪਲ ਸਮੇਤ ਸਮੁੱਚੇ ਸਟਾਫ ਦੁਆਰਾ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ।ਇਸੇ ਤਰ੍ਹਾਂ ਗੋਨਿਆਣਾ ਮੰਡੀ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਸਮਾਗਮ ਆਯੋਜਿਤ ਕਰਕੇ ਬੱਚਿਆਂ ਦੇ ਮੁਕਾਬਲੇ ਕਰਵਾ ਕੇ ਇਨਾਮ ਦਿੱਤੇ ਗਏ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media