ਹਾਕੀ ਦੇ ਸ਼ਅ ਮੈਚ `ਚ ਮੇਜਰ ਧਿਆਨ ਚੰਦ ਇਲੈਵਨ ਦੀ ਟੀਮ ਜੇਤੂ
ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿੱਚ ਹਾਕੀ ਦੇ ਜਾਦੂਗਰ ਪਦਮ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ
ਸਮਰਪਿਤ ਰਾਸ਼ਟਰੀ ਖੇਡ ਦਿਵਸ ‘ਪੜੋ-ਪੰਜਾਬ, ਖੇਡੋ-ਪੰਜਾਬ’ ਮੁਹਿੰਮ ਤਹਿਤ ਮੈਰਾਥਨ ਦੌੜ ਬਠਿੰਡਾ ਜ਼ਿਲ੍ਹੇ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਵਿਚ ਕਰਵਾਈ ਗਈ, ਜਿਸ ਵਿਚ ਸਕੂਲਾਂ ਦੇ ਤਕਰੀਬਨ ਲੱਖ ਤੋਂ ਉਪਰ ਵਿਦਿਆਰਥੀ-ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।ਬਹੁਤੇ ਸਕੂਲਾਂ ਦੇ ਵਿਦਿਆਰਥੀ ਸਕੂਲਾਂ ਤੋਂ ਬਾਹਰ ਖੁੱਲੇ ਵਿਚ ਦੌੜੇ ਜਦਕਿ ਕੁੱਝ ਸਕੂਲਾਂ ਨੇ ਸਕੂਲ ਦਾਇਰੇ ਅੰਦਰ ਰਹਿ ਕੇ ਹੀ ਛੋਟੀਆਂ ਖੇਡਾਂ ਕਰਵਾਈਆ। ਵਿਭਾਗ ਵਲੋਂ ਦੌੜਨ ’ਚ ਛੋਟ ਦਿੱਤੇ ਜਾਣ ਦੇ ਬਾਵਜੂਦ ਜ਼ਿਲ੍ਹੇ ਦੇ ਹਜ਼ਾਰਾਂ ਦੇ ਕਰੀਬ ਅਧਿਆਪਕ ਦੌੜ ਦਾ ਹਿੱਸਾ ਬਣੇ।ਜ਼ਿਲ੍ਹੇ ਵਿਚ ਮੈਰਾਥਨ ਦੌੜ ਦੀ ਸ਼ੁਰੂਆਤ ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਨੇ ਭੁੱਚੋ ਕਲਾਂ ਸਕੂਲ ਵਿਖੇ ਹਰੀ ਝੰਡੀ ਵਿਖਾ ਕੇ ਕੀਤੀ।
ਦੌੜ ਪਿੱਛੋਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਵਿਰਾਸਤੀ ਖੇਡਾਂ ਜਿਵੇਂ ਛੂਹਣ-ਛੁਹਾਈ, ਕੋਟਲਾ ਛਪਾਕੀ, ਲੀਡਰ ਲੱਭਣਾਂ, ਬਿੱਲੀ-ਚੂਹਾ, ਰੁਮਾਲ ਚੁੱਕਣਾ, ਮਸੌਲਾ ਘੋੜੀ, ਖੋ-ਖੋ, ਸਟਾਪੂ/ਪੀਚੋ, ਪੀਚੋ ਬੱਕਰੀ, ਲੰਗੜੀ ਟੰਗ, ਅੰਨਾ ਝੋਟਾ, ਖੂੰਜਾ ਨੱਪਣਾ ਆਦਿ ਕਰਵਾਈਆ ਗਈਆ ਅਤੇ ਉਡਾਣ ਪ੍ਰੋਜੈਕਟ ਤਹਿਤ ਗਰੁੱਪਾਂ ਅਨੁਸਾਰ ਲੇਖ ਮੁਕਾਬਲੇ, ਪੇਟਿੰਗ ਮੁਕਾਬਲੇ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜ਼ਿਲ੍ਹੇ ਭਰ ’ਚ ਸਰੀਰਕ ਸਿੱਖਿਆ ਅਧਿਆਪਕਾਂ, ਮਹਿਲਾ ਅਧਿਆਪਕਾਂ, ਕਲੱਬਾਂ, ਖਿਡਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੌੜ ਦਾ ਹਿੱਸਾ ਬਨਦਿਆਂ ਦੌੜ ਨੂੰ ਸਫ਼ਲ ਬਨਾਉਣ ’ਚ ਯੋਗਦਾਨ ਦਿੱਤਾ।ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ, ਘਨੱਈਆ ਨਗਰ ਵਿਖੇ ਮੁੱਖ ਅਧਿਆਪਕ ਹਰਚਰਨ ਸਿੰਘ ਨੇ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਕੂਲ ਵਿਚ ਵਿਰਾਸਤੀ ਖੇਡਾਂ ਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਸਕੂਲਾਂ ਵਿਚ ਰਮਨਦੀਪ ਸਿੰਘ ਗਿੱਲ ਪਿ੍ਰੰ: ਸਪੋਰਟਸ ਸਕੂਲ, ਜਗਦੀਸ਼ ਕੁਮਾਰ ਲੈਕਚਰਾਰ ਤੰੁਗਵਾਲੀ, ਨਾਜਰ ਸਿੰਘ ਲੈਕਚਰਾਰ ਮਹਿਤਾ, ਮਨਦੀਪ ਕੌਰ ਲੈਕਚਰਾਰ, ਕਰਮਜੀਤ ਸਿੰਘ ਮੁਲਤਾਨੀਆਂ, ਲੈਕਚਰਾਰ ਰਘਬੀਰ ਸਿੰਘ ਭੀਖੀ, ਦਵਿੰਦਰ ਸਿੰਘ ਡੀ.ਪੀ.ਈ, ਜਸਵੀਰ ਸਿੰਘ ਜੱਗੂ ਲੈਕਚਰਾਰ, ਹਰਮੰਦਰ ਸਿੰਘ ਗੁਲਾਬਗੜ੍ਹ, ਹਰਮੰਦਰ ਸਿੰਘ ਪੀਟੀਆਈ ਆਦਿ ਸਮੇਤ ਵੱਡੀ ਗਿਣਤੀ ਸਰੀਰਕ ਸਿੱਖਿਆ ਅਧਿਆਪਕਾਂ ਨੇ ਦੌੜ ਨੂੰ ਸਫ਼ਲ ਬਨਾਉਣ ਲਈ ਸਹਿਯੋਗ ਦਿੱਤਾ।ਵਿਭਾਗੀ ਹਦਾਇਤਾਂ ਅਨੁਸਾਰ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਨੇ ਜ਼ਿਲ੍ਹੇ ਦੀਆਂ ਦੋ ਨਾਮੀ ਹਾਕੀ ਟੀਮਾਂ ਉਲੰਪੀਅਨ ਮੇਜਰ ਧਿਆਨ ਚੰਦ ਅਤੇ ਉਲੰਪੀਅਨ ਪਿ੍ਰਥੀਪਾਲ ਸਿੰਘ ਇਲੈਵਨ ਵਿਚਕਾਰ ਆਸਟ੍ਰੋਟਰਫ਼ ਹਾਕੀ ਸਟੇਡੀਅਮ ਵਿਖੇ ਸ਼ੋਅ-ਮੈਚ ਕਰਵਾਇਆ, ਜਿਸ ਦੀ ਸ਼ੁਰੂਆਤ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ. ਨੇ ਦੋਵੇਂ ਟੀਮਾਂ ਨਾਲ ਜਾਣ-ਪਹਿਚਾਣ ਕਰਕੇ ਕਰਵਾਈ। ਮੈਚ ਵਿਚ ਉਲੰਪੀਅਨ ਮੇਜਰ ਧਿਆਨ ਚੰਦ ਇਲੈਵਨ ਦੀ ਟੀਮ ਜੇਤੂ ਰਹੀ। ਹਾਕੀ ਬਠਿੰਡਾ ਦੇ ਸ਼ੋਅ ਮੈਚ ਵਿਚ ੳਲੰਪੀਅਨ ਸਰਦਾਰਾ ਇਲੈਵਨ ਨੇ ੳਲੰਪੀਅਨ ਰੁਪਿੰਦਰਪਾਲ ਇਲੈਵਨ ਨੂੰ ਹਰਾਇਆ।
ਮੁੱਖ ਮਹਿਮਾਨ ਵਜੋਂ ਪਹੁੰਚੇ ਸਾਕਸ਼ੀ ਸਾਹਨੀ ਏ.ਡੀ.ਸੀ ਬਠਿੰਡਾ ਨੇ ਪਹਿਲਾ ਮੇਜਰ ਧਿਆਨ ਚੰਦ ਦੀ ਤਸਵੀਰ ’ਤੇ ਫੁੱਲ ਚੜ੍ਹਾਏ ਅਤੇ ਪਿੱਛੋਂ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਡਾ. ਰਵਿੰਦਰ ਸਿੰਘ ਮਾਨ ਪ੍ਰਿੰ. ਦਸਮੇਸ਼ ਸਕੂਲ, ਗੁਰਪ੍ਰੀਤ ਕੌਰ ਮੁੱਖ ਅਧਿਆਪਕਾਂ, ਬਲਰਾਜ ਸਿੰਘ ਵੋਕੇਸ਼ਨਲ ਕੋਆਡੀਨੇਟਰ, ਇੰਜੀ: ਸੰਜੀਵ ਕੁਮਾਰ, ਗੁਰਦੀਪ ਸਿੰਘ ਸੀ.ਈ.ਓ ਹਾਕੀ ਪਟਿਆਲਾ, ਰਾਜਵੰਤ ਸਿੰਘ ਮਾਨ ਪ੍ਰਧਾਨ ਹਾਕੀ ਪਟਿਆਲਾ, ਲੈਕਚਰਾਰ ਨਾਜਰ ਸਿੰਘ ਆਦਿ ਵੀ ਮੌਜੂਦ ਸਨ।
ਖੇਡ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਖੇਡ ਵਿਭਾਗ ਦੁਆਰਾ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਹਾੜਾ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਹਾਕੀ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿਚ ਹਾਕੀ ਅਕੈਡਮੀ ਬਠਿੰਡਾ ਦੀਆਂ ਲੜਕੀਆਂ ਨੇ ਜਿਲ੍ਹਾ ਹਾਕੀ ਐਸੋਸੀਏਸ਼ਨ ਬਠਿੰਡਾ ਦੀ ਟੀਮ ਨੂੰ 3-2 ਨਾਲ ਹਰਾਇਆ। ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media