Tuesday, March 3, 2026

`ਅੱਖਾਂ ਦਾ ਦਾਨ ਮਹਾਂਦਾਨ` ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਢੀ ਜਾਗਰੂਕਤਾ ਰੈਲੀ

PPN3008201810 ਪਠਾਨਕੋਟ, 30 ਅਗਸਤ  (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲੇ੍ਹ ਅੰਦਰ ਚੱਲ ਰਹੇ 32ਵੇਂ ਅੱਖਾਂ ਦਾਨ ਕਰਨ ਸੰਬਧੀ ਪੰਦਰਵਾੜਾ ਅਧੀਨ `ਅੱਖਾਂ ਦਾ ਮਹਾਂਦਾਨ` ਵਿਸ਼ੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਰੈਲੀ ਕੱਢੀ ਜਿਸ ਨੂੰ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।PPN3008201811
ਖੂਨਦਾਨ ਦੇ ਬਾਅਦ ਅੱਖਾਂ ਦੇ ਦਾਨ ਨੂੰ ਮਹਾਦਾਨ ਦੱਸਦਿਆਂ ਡਾ.ਨੈਨਾ ਸਲਾਥੀਆ ਨੇ ਕਿਹਾ ਕਿ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਸ ਦੁਨੀਆਂ ਨੰੁੂ ਵੇਖਣ ਤੋ ਮਹਿਰੂਮ ਹਨ।ਇਨਾਂ ਵਿੱਚੋਂ ਕਾਫੀ ਲੋਕ ਕੌਰਨੀਅਲ ਅੰਧਾਪਨ ਤੋਂ ਪੀੜਤ ਹਨ ਅਤੇ ਇਨਾਂ ਦੀ ਗਿਣਤੀ ਵੱੱਧਦੀ ਜਾ ਰਹੀ ਹੈ।ਉਨਾਂ ਕਿਹਾ ਕਿ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲਾ ਇੱਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ।ਅੱਖਾਂ ਦਾਨ ਮੌਤ ਤੋ ਬਾਅਦ 6 ਘੰਟੇ ਦੇ ਅੰਦਰ ਅੰਦਰ ਹੰੁਦੀਆਂ ਹਨ।ਜੇਕਰ ਕਿਸੇ ਕਾਰਨ ਕਰਕੇ ਦੇਰੀ ਹੋ ਜਾਵੇ ਤਾਂ 24 ਘੰਟਿਆਂ ਅੰਦਰ ਅੰਦਰ ਵੀ ਦਾਨ ਕਰ ਸਕਦੇ ਹਾਂ।ਅੱਖਾਂ ਦਾਨ ਕਿਸੇ ਵੀ ਉਮਰ ਵਿੱਚ, ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਹੋਇਆ ਹੋਵੇ, ਅੱਖਾਂ ਵਿੱਚ ਲੈਂਜ ਪਏ ਹੋਣ ਦੇ ਸੁੂਰਤ ਵਿਚ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।ਕੇਵਲ ਏਡਜ, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਤੋ ਗ੍ਰਸਤ ਲੋਕਾਂ ਦੀਆਂ ਅੱਖਾਂ ਦਾਨ ਨਹੀਂ ਹੋ ਸਕਦੀਆਂ ਹਨ।ਅੱਖਾਂ ਦਾਨ ਲੈਣ ਲਈ ਮਾਹਿਰ ਡਾਕਟਰਾਂ ਦੀ ਟੀਮ ਮਿ੍ਰਤਕ ਦੇ ਘਰ ਆਪ ਜਾਂਦੀ ਹੈ।ਇਸ ਲਈ ਦਾਨੀ ਵਿਅਕਤੀ ਨੰੁੂ ਹਸਪਤਾਲ ਲੈ ਜਾਣ ਦੀ ਲੋੜ ਨਹੀ ਹੰੁਦੀ, ਕੇਵਲ ਉਸ ਦੇ ਘਰਦਿਆਂ ਵਲੋ ਟੀਮ ਨੰੁੂ ਸਮੇਂ ਸਿਰ ਸੂਚਿਤ ਕਰਨਾ ਹੁੰਦਾ ਹੈ।ਇਸ ਤੋਂ ਇਲਾਵਾ ਅੱਖਾਂ ਦਾਨ ਕਰਨ ਉਪੰਰਤ ਮ੍ਰਿਤਕ ਦੇ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਅੰਤਿਮ ਦਰਸ਼ਨ ਕਰਨ ਲੱਗੇ ਬੁਰਾ ਨਾ ਲੱਗੇ।ਉਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜਿੳਂੁਦੇ ਜੀਅ ਅੱਖਾਂ ਦਾਨ ਕਰਨ ਵਾਲਾ ਫਾਰਮ ਭਰ ਦੇਣਾ ਚਾਹੀਦਾ ਹੈ ਤਾਂ ਜੋ ਇਸ ਦੁਨੀਆ ਤੋਂ ਜਾਣ ਪਿਛੋਂ ਅਸੀਂ ਕਿਸੇ ਲੋੜਵੰਦ ਦੀ ਜਿੰਦਗੀ ਨੂੰ ਰੋਸ਼ਨ ਕਰ ਸਕੀਏ।ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਨਾ ਚਾਹੰੁਦਾ ਹੈ ਤਾਂ ਉਹ ਸਿਵਲ ਹਸਪਤਾਲ ਪਠਾਨਕੋਟ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਨੂੰ ਆ ਕੇ ਮਿਲ ਸਕਦਾ ਹੈ ਅਤੇ ਅੱਖਾਂ ਦਾਨ ਕਰਨ ਸੰਬਧੀ ਫਾਰਮ ਭਰ ਸਕਦਾ ਹੈ।
 ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ, ਜਿਲਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ, ਅੱਖਾਂ ਦੇ ਮਾਹਿਰ ਡਾਕਟਰ ਡਾ.ਰਾਮੇਸ਼ ਡੋਗਰਾ, ਡਾ. ਪਿ੍ਰਅੰਕਾ ਠਾਕੁਰ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ, ਮੈਡਮ ਗੁਰਿੰਦਰ ਕੌਰ, ਮਨਜਿੰਦਰ ਕੌਰ, ਨਰਸਿੰਗ ਕਾਲਜ ਦੀ ਵਿਦਿਆਰਥਣਾਂ ਅਤੇ ਐਨ.ਜੀ.ਓ ਰਾਸ਼ਟਰੀ ਕਲਿਆਣ ਪਰਿਸ਼ਦ ਦੇ ਮੈਂਬਰ ਆਦਿ ਹਾਜ਼ਰ ਸਨ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply