ਸਮਰਾਲਾ, 30 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ 2017 ਸਵੱਛ ਵਿਦਿਆਲੇ ਪੁਰਸਕਾਰ ਮਿਲਿਆ ਹੈ।ਇਹ ਐਵਾਰਡ ਕਿਚਲੂ ਨਗਰ ਭਾਰਤੀ ਵਿੱਦਿਆ ਮੰਦਿਰ ਸਕੂਲ ਵਿਖੇ ਰੱਖੇ ਜ਼ਿਲ੍ਹਾ ਪੱਧਰੀ ਸਵੱਛ ਐਵਾਰਡ ਸਮਾਰੋਹ ਮੌਕੇ ਦਿੱਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡੀ.ਈ.ਓ ਸਵਰਨਜੀਤ ਕੌਰ, ਡੀ.ਈ.ਓ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ।ਸਮਾਰੋਹ ਦੀ ਪ੍ਰਧਾਨਗੀ ਡਿਪਟੀ ਡੀ.ਈ.ਓ ਕੁਲਦੀਪ ਸਿੰਘ ਦੁਆਰਾ ਕੀਤੀ ਗਈ।ਘੁਲਾਲ ਸਕੂਲ ਨੂੰ ਜ਼ਿਲ੍ਹੇ ਵਿੱਚੋਂ ਵੱਖੋ-ਵੱਖਰੇ ਕੰਮਪੋਨੈਂਟ ਤਹਿਤ ਚਾਰ ਸਰਟੀਫਿਕੇਟ ਪ੍ਰਾਪਤ ਹੋਏ ਜੋ ਕਿ ਜ਼ਿਲ੍ਹਾ ਲੁਧਿਆਣਾ ਵਿੱਚੋਂ ਸਭ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਸਕੂਲ ਬਣਿਆ।ਜ਼ਿਲ੍ਹੇ ਦੇ 30 ਸਕੂਲ ਇਸ ਲਿਸਟ ਵਿੱਚ ਸ਼ਾਮਿਲ ਸਨ।ਜਿਸ ਵਿੱਚ 5 ਸਬ ਕੈਟਾਗਿਰੀਆਂ ਸ਼ਾਮਿਲ ਸਨ।ਇਨ੍ਹਾਂ ਵਿੱਚ ਪਾਣੀ, ਬਾਥਰੂਮਾਂ ਦੀ ਸਫਾਈ, ਸਾਬਣ ਨਾਲ ਹੱਥ ਧੋਣਾ ਅਤੇ ਵਿਦਿਆਲੇ ਦੀ ਮੈਟੇਨੈਂਸ ਆਦਿ ਸ਼ਾਮਿਲ ਸਨ।ਪ੍ਰਾਇਮਰੀ ਸਕੂਲ ਘੁਲਾਲ ਨੇ 97.89 ਨੰਬਰ ਪ੍ਰਾਪਤ ਕਰਕੇ ਜ਼ਿਲ੍ਹਾ ਲੁਧਿਆਣੇ ਦਾ ਅਵਲ ਦਰਜ਼ੇ ਦਾ ਵਿਦਿਆਲਿਆ ਰਿਹਾ।
ਇਸ ਮੌਕੇ ਸਕੂਲ ਸਟਾਫ ਨੂੰ ਡੀ.ਈ.ਓ ਐਲੀਮੈਂਟਰੀ ਬਲਬੀਰ ਸਿੰਘ, ਡਿਪਟੀ ਡੀ.ਈ.ਓ ਕੁਲਦੀਪ ਸਿੰਘ, ਬੀ.ਪੀ.ਈ.ਓ ਰੁਪਿੰਦਰ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿਹਰਾ ਸਕੂਲ ਸਟਾਫ ਅਤੇ ਨਗਰ ਨਿਵਾਸੀਆਂ ਨੂੰ ਜਾਂਦਾ ਹੈ ਜੋ ਸਕੂਲ ਨੂੰ ਹਰ ਪੱਖ ਤੋਂ ਅੱਗੇ ਹੋ ਕੇ ਮਦਦ ਕਰ ਰਹੇ ਹਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media