Friday, April 10, 2026

ਚੌਕੀ ਇੰਚਾਰਜ ਮੰਡੀ ਲਾਧੂਕਾ ਦੀ ਕੀਤੀ ਸਲਾਘਾ

PPN21081412
ਮੀਟਿੰਗ ਦੌਰਾਨ ਮੰਡੀ ਲਾਧੂਕਾ ਦੇ ਚੌਕੀ ਇੰਚਾਰਜ ਹਰਕੇਸ਼ ਕੁਮਾਰ ਸਰਮਾ ਅਤੇ ਪੰਤਵੰਤੇ।

ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ ) – ਪੁਲਿਸ ਚੌਕੀ ਮੰਡੀ ਲਾਧੂਕਾ ਦੇ ਇੰਚਾਰਜ ਹਰਕੇਸ਼ ਕੁਮਾਰ ਸਰਮਾ ਵਲੋਂ ਪਬਲਿਕ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਫਤੇਗੜ੍ਹ ਦੇ ਸਾਬਕਾ ਸਰਪੰਚ ਹਰਬੰਸ਼ ਲਾਲ ਕੁੱਕੜ ਨੇ ਮੰਡੀ ਲਾਧੂਕਾ ਪੁਲਿਸ ਚੌਕੀ ਇੰਚਾਰਜ ਹਰਕੇਸ਼ ਕੁਮਾਰ ਸਰਮਾ ਦੀ ਤਰੀਫ ਕਰਦਿਆਂ ਦੱਸਿਆ ਕਿ ਸਾਰੇ ਪੁਲਿਸ ਮਹਿਕਮੇ ਦੇ ਸਾਰੇ ਕਰਮਚਾਰੀ ਹਰਕੇਸ਼ ਕੁਮਾਰ ਸਰਮਾ ਦੀ ਰੀਸ ਕਰਨ ਤਾਂ ਪੁਲਿਸ ਦਾ ਰੁਤਬਾ ਹੀ ਕੁੱਝ ਹੋਰ ਹੋਵੇ। ਉਨ੍ਹਾਂ ਦੱਸਿਆ ਕਿ ਚੌਕੀ ਵਿਖੇ ਪਬਲਿਕ ਮੀਟਿੰਗ ਦੌਰਾਨ ਚੌਕੀ ਇੰਚਾਰਜ ਹਰਕੇਸ ਕੁਮਾਰ ਦੇ ਵਿਚਾਰ ਜਾਣੇ ਕੇ ਸਾਰੇ ਹੀ ਬਹੁਤ ਹੇਰਾਨ ਹੋਏ, ਹੋਰ ਹਜਰੀਨ ਲੋਕਾਂ ਨੇ ਵੀ ਦੱਸਿਆ ਕੇ ਜਦੋਂ ਦੇ ਇਹ ਇੱਥੇ ਚੌਕੀ ਵਿਖੇ ਆਏ ਹਨ ਇੰਨਾਂ  ਨੇ ਅਣਗਿਣਤ ਰਾਜੀਨਾਮੇ ਕਰਵਾਏ ਹਨ ਅਤੇ ਪੁਰਾਣੇ ਚਾਰ ਪੰਜ ਸਾਲ ਦੇ ਕੇਸਾ ਦਾ ਨਿਪਟਾਰਾ ਕੀਤਾ ਹੇ। ਉਨ੍ਹਾਂ ਦੱਸਿਆ ਕਿ ਦਫਤਰ ਵਿੱਚ ਜਦੋਂ ਦੋ ਧਿਰਾ ਨੂੰ ਸਮਝਾ ਰਹੇ ਹੁੰਦੇ ਹਨ ਤਾਂ ਇਸ ਤਰਾਂ ਲਗਦਾ ਹੇ ਕਿ ਜਿਵੇਂ ਇੱਕ ਅਧਿਆਪਕ ਬੱਚਿਆਂ ਨੂੰ ਸਮਝਾ ਰਿਹਾ ਹੋਵੇ। ਜਦੋਂ ਚੌਕੀ ਇੰਚਾਰਜ ਹਰਕੇਸ਼ ਕੁਮਾਰ ਸਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਮੈਂ ਰੱਬ ਨੂੰ ਮੰਨਣ ਵਾਲਾ ਇਨਸਾਨ ਹਾਂ ਮਨੁਖਤਾ ਦਾ ਭਲਾ ਕਰਨਾਂ ਆਪਣੀ ਜਿੰਮੇਵਾਰੀ ਅਤੇ ਉੱਚ ਅਨੁਸਾਸਨ ਦੇ ਹੁਕਮਾਂ ਦੀ ਪਾਲਣਾ ਕਰਨਾ ਮੇਰਾ ਫਰਜ਼ ਹੇ  ਮੇਂ ਪੁਲਿਸ ਦੇ ਨਾਂ ਤੇ ਠੱਗੀ ਮਾਰਨ ਵਾਲੇ ਦਲਾਲਾਂ ਨੂੰ ਚੌਕੀ ਦੇ ਨੇੜੇ ਵੀ ਨਹੀ ਫਟਕਣ ਦੇਵਾਂਗਾ। ਉਨ੍ਹਾਂ ਇਲਾਕੇ ਦੇ ਪਿੰਡਾਂ ਦੇ ਮੁਖੀ ਆਦਮੀਆਂ ਨੂੰ ਛੋਟੇ ਮੋਟੇ ਝਗੜੇ ਪਿੰਡ ਵਿੱਚ ਹੀ ਸੁਲਝਾਉਣ ਅਤੇ ਪੁਲਿਸ ਨੂੰ ਸਚ ਦੱਸ ਕੇ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।  ਇਸ ਮੌਕੇ ‘ਤੇ ਹਰਬੰਸ ਲਾਲ ਕੁੱਕੜ ਤੋਂ ਇਲਾਵਾਂ ਜਸਵਿੰਦਰ ਸਿੰਘ ਸਰਪੰਚ, ਰਾਜ ਰਾਣੀ, ਬਰਮਾ ਨੰਦ ਚਾਵਲਾ, ਸੁਰਿੰਦਰ ਕੁਮਾਰ, ਕਸਮੀਰ ਚੰਦ ਛਾਬੜਾ, ਦਿਵਾਨ ਚੰਦ ਵਢੇਰਾ ਸਾਬਕਾ ਸਰਪੰਚ ਅਤੇ ਹੋਰ ਪੰਤਵੰਤੇ ਹਾਜ਼ਾਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply