Thursday, June 25, 2026

ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਮੁੱਢਲੀ ਵੋਟਰ ਸੂਚੀ ਦੀ ਸਾਫਟ ਤੇ ਹਾਰਡ ਕਾਪੀ ਸਿਆਸੀ ਪਾਰਟੀਆਂ ਨੂੰ ਸੌਂਪੀ

ਦਾਅਵੇ ਅਤੇ ਇਤਰਾਜ ਆਨਲਾਈਨ ਵੀ ਕੀਤੇ ਜਾ ਸਕਦੇ ਹਨ ਅਪਲਾਈ – ਵਧੀਕ ਜਿਲ੍ਹਾ ਚੋਣ ਅਫਸਰ

PPN3108201816ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ – ਮਨਜੀਤ ਸਿਘ) – ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.01.2019 ਦੀ ਯੋਗਤਾ ਮਿਤੀ ਦੇ ਅਧਾਰ ਤੇ ਫੋਟੋ ਵੋਟਰ ਸੂਚੀ ਸਾਲ 2019 ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 01.09.2018 ਨੂੰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵਲੋਂ ਨਿਰਧਾਰਤ ਸਥਾਨਾਂ ਤੇ `ਕੀਤੀ ਜਾ ਰਹੀ ਹੈ।
     ਇਸ ਮੌਕੋ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਹਿਮਾਂਸ਼ੂ ਅਗਰਵਾਲ ਨੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆ ਦੇ ਜਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾ ਨੂੰ ਸੁਧਾਈ ਦੇ ਪ੍ਰੋਗਰਾਮ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਬਾਰੇ ਵਿਸਥਾਰਤ ਜਾਣਕਾਰੀ ਦਿਤੀ।ਅਗਰਵਾਲ ਨੇ  ਰਾਜਨੀਤਿਕ ਪਾਰਟੀਆ ਨੂੰ ਅਗਾਮੀ ਲੋਕ ਸਭਾ ਚੋਣਾਂ 2019 ਲਈ ਵਰਤੀ ਜਾਣ ਵਾਲੀ ਵੋਟਰ ਸੂਚੀ ਦੀ ਮੁੱਢਲੀ ਕਾਪੀ ਦੀ ਸੀ.ਡੀ (ਬਿਨ੍ਹਾਂ ਫੋਟੋ ਤੋ) ਅਤੇ ਹਾਰਡ ਕਾਪੀ ਵੀ ਸਪਲਾਈ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਬੰਧਤ ਬੀ.ਐਲ.ਓਜ਼ ਦਫਤਰ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਮਿਤੀ 01.09.2018 ਤੋਂ ਉਪਲੱਬਧ ਹੋਣਗੀਆਂ। ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ / ਇਤਰਾਜ਼ ਮਿਤੀ 01.09.2018 ਤੋਂ ਮਿਤੀ 31.10.2018 ਤੱਕ ਪ੍ਰਾਪਤ ਕੀਤੇ ਜਾਣੇ ਹਨ ਅਤੇ ਮਿਤੀ 09.09.2018 ਅਤੇ ਮਿਤੀ 16.09.2018 ਨੂੰ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ ਅਤੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।
     ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 04.01.2019 ਨੂੰ ਕੀਤੀ ਜਾਵੇਗੀ।ਉਹਨਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਨਾਗਰਿਕ ਭਾਰਤ ਚੋਣ ਕਮਿਸਨ ਦੀ ਵੈਬਸਾਇਟ  `ਤੇ ਲਾਗਇੰਨ ਕਰਕੇ ਆਨਲਾਈਨ ਵੋਟ ਬਨਾਉਣ ਲਈ ਫਾਰਮ 6, ਵੋਟ ਕਟਾਉਣ ਲਈ ਫਾਰਮ 7, ਵੋਟਰ ਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਫਾਰਮ 8 ਅਤੇ ਇੱਕ ਹੀ ਚੋਣ ਹਲਕੇ ਵਿੱਚ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ 8 -ਏ ਪੁਰ ਕਰ ਸਕਦਾ ਹੈ।
     ਇਸ ਮੌਕੇ ਰਾਕੇਸ਼ ਕੁਮਾਰ, ਚੋਣ ਤਹਿਸੀਲਦਾਰ, ਚੋਣ ਕਾਨੂੰਗੋ ਰਾਜਿੰਦਰ ਸਿੰਘ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਪੰਕਜ, ਸੁਖਪਾਲ ਸਿੰਘ, ਭਾਰਤੀ ਜਨਤਾ ਪਾਰਟੀ ਵਲੋਂ ਬਲਦੇਵ ਧਵਨ, ਬਹੁਜਨ ਸਮਾਜ ਪਾਰਟੀ ਵਲੋਂ ਗੁਰਬਖਸ਼ ਸਿੰਘ, ਕੰਮਿਊਨਿਸਟ ਪਾਰਟੀ ਵਲੋਂ ਲਖਬੀਰ ਸਿੰਘ, ਆਮ ਆਦਮੀ ਪਾਰਟੀ ਵਲੋਂ ਸੁਰੇਸ਼ ਕੁਮਾਰ ਹਾਜਰ ਹੋਏ।  
 

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply