ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਵਿਖੇ ਦੇਸ਼ ਵਿਰੋਧੀ ਤਾਕਤਾਂ ਨਾਲ ਟੱਕਰ ਲੈ ਕੇ ਵਾਪਸ ਪਰਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਅੱਜ ਇੰਦਰਾ ਗਾਂਧੀ ਕੌਮਾਤਰੀ ਹਵਾਈ ਅੱਡੇ ’ਤੇ ਭਰਵਾ ਸਵਾਗਤ ਕੀਤਾ ਗਿਆ।ਜਿੰਨਾਂ ਵਿੱਚ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹੀ ਇਸਤਰੀ ਸਤਿਸੰਗ ਸਭਾਵਾਂ, ਸ਼ਬਦ ਚੌਂਕੀ ਜਥਿਆਂ ਦੇ ਨੌਜਵਾਨ ਾਂ ਸ਼ਾਮਲ ਸਨ। ਇਥੇ ਦੱਸ ਦੇਈਏ ਕਿ ਭਾਰਤੀ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾ ਕੇ ਖਾਲਿਸਤਾਨ ਬਣਾਉਣ ਲਈ 2020 ਰਿਫਰੈਂਡਮ ਦੇ ਨਾਂ ’ਤੇ ਵਿਦੇਸ਼ੀ ਧਰਤੀ ਉਪਰ ਸੰਘਰਸ਼ਸ਼ੀਲ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਨੇ ਬੀਤੇ ਦਿਨੀਂ ਜੀ.ਕੇ ’ਤੇ 2 ਵਾਰ ਹਮਲਾ ਕੀਤਾ ਸੀ।ਨਿਊਯਾਰਕ ਸਿਟੀ ਵਿਖੇ ਪਹਿਲੀ ਵਾਰ ਹੋਏ ਹਮਲੇ ਦੌਰਾਨ ਜੀ.ਕੇ ਨੇ ਵਿਰੋਧ ਕਰਨ ਵਾਲਿਆਂ ਨੂੰ ਕਰੜੇ ਹੱਥੀ ਲੈਂਦੇ ਹੋਏ ਡੱਟਵਾ ਜਵਾਬ ਦਿੱਤਾ ਸੀ।ਪਰ ਦੂਜੀ ਵਾਰ ਯੂਬਾ ਸਿਟੀ ਗੁਰਦੁਆਰੇ ’ਚ ਦਰਸ਼ਨ ਕਰਨ ਜਾ ਰਹੇ ਜੀ.ਕੇ ’ਤੇ 2020 ਦੇ ਸਮਰਥਕਾਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ।ਜਿਸ ਕਰਕੇ ਜੀ.ਕੇ ਦੀ ਦਸਤਾਰ ਦੀ ਬੇਅਦਬੀ ਹੋਈ ਸੀ।
ਏਅਰਪੋਰਟ ਤੋਂ ਗੁਰਦੁਆਰਾ ਬੰਗਲਾ ਸਾਹਿਬ ਤਕ ਜੀ.ਕੇ ਰੋਡ ਸ਼ੋਅ ਦੀ ਸ਼ਕਲ ’ਚ ਖੁਲੀ ਜੀਪ ’ਤੇ ਸਵਾਰ ਹੋ ਕੇ ਆਏ।ਜਿਥੇ 1984 ਦੀਆਂ ਪੀੜਤ ਵਿਧਵਾਵਾਂ ਨੇ ਹੰਝੂਆਂ ਭਰੀਆਂ ਅੱਖਾ ਨਾਲ ਜੀ.ਕੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਸੁਰੱਖਿਅਤ ਵਾਪਸ ਪਰਤਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਵਿਧਵਾਵਾਂ ਦਾ ਕਹਿਣਾ ਸੀ ਕਿ ਮੋਜੂਦਾ ਕਮੇਟੀ ਨੇ ਉਨ੍ਹਾਂ ਦੀ ਹਰ ਪੱਖੋਂ ਮਦਦ ਕੀਤੀ ਹੈ।ਇਸ ਕਰਕੇ ਜੀ.ਕੇ ਉਨ੍ਹਾਂ ਲਈ ਰੱਬ ਦੇ ਰੂਪ ਵਰਗੇ ਹਨ।ਜੀ.ਕੇ ਨੇ ਕਿਹਾ ਕਿ ਮੈਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ ’ਚ ਦਿੱਲੀ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਾਉਣ ਲਈ ਵਿਦੇਸ਼ ਦੌਰੇ ’ਤੇ ਗਿਆ ਸੀ।ਇਸ ਦੌਰੇ ਦੌਰਾਨ ਅਮਰੀਕਾ ਦੀ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤ ਨੇ ਉਨ੍ਹਾਂ ਨੂੰ ਬਹੁਤ ਮਾਣ ਬਖਸ਼ਿਆ।ਭਾਰਤ ਤੋਂ ਬਾਹਰ ਜਾ ਕੇ ਆਪਣੀ ਮਿਹਨਤ ਸਦਕਾ ਦੇਸ਼ ਅਤੇ ਕੌਮ ਦਾ ਨਾਂ ਰੌਸ਼ਨ ਕਰਕੇ ਪੰਜਾਬੀਆਂ ਨੇ ਵੱਡੀਆ ਮੱਲਾਂ ਮਾਰੀਆਂ ਹਨ।
ਜੀ.ਕੇ ਨੇ ਕਿਹਾ ਕਿ ਮੇਰੇ ਦੌਰੇ ਨੂੰ ਖਰਾਬ ਕਰਨ ਵਾਸਤੇ ਗੁਆਂਢੀ ਮੁਲਕ ਦੀ ਏਜੰਸੀ ਦੇ ਹੱਥ ਖੇਡ ਰਹੇ ਕੁੱਝ ਗੁੰਮਰਾਹ ਨੌਜਵਾਨਾਂ ਨੇ ਮੇਰੇ ਮਿਸ਼ਨ ਨੂੰ ਖਰਾਬ ਕਰਨ ਅਤੇ ਉਨਾਂ ਨੂੰ ਧਮਕਾਉਣ ਲਈ ਕਈ ਕੋਝੀਆਂ ਹਰਕਤਾਂ ਕੀਤੀਆਂ।ਜੀ.ਕੇ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਵੱਲੋਂ ਅੱਜ ਕੀਤੇ ਗਏ ਟਵੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਨੂੰ ਨੇ ਅੱਜ ਫਿਰ ਦਿੱਲੀ ਕਮੇਟੀ ਨੂੰ ਚੇਤਾਵਨੀ ਦਿੰਦੇ ਹੋਏ 2020 ਰਿਫਰੈਂਡਮ ਦਾ ਸਮਰਥਨ ਕਰਨ ਲਈ ਤਰਲਾ ਮਾਰਿਆ ਹੈ।ਉਸ ਦੀ ਮੰਗ ਨਾ ਮੰਨਣ ’ਤੇ ਕਮੇਟੀ ਆਗੂਆਂ ਨੂੰ ਵਿਦੇਸ਼ੀ ਧਰਤੀ ’ਤੇ ਨਾ ਆਉਣ ਦੇਣ ਦੀ ਚੇਤਾਵਨੀ ਦਿੱਤੀ ਹੈ।
ਜੀ.ਕੇ ਨੇ ਸਾਫ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਦੇ ਏਜੰਡੇ ’ਤੇ ਚੱਲਣ ਵਾਲੇ ਲੋਕਾਂ ਦਾ ਅਸੀਂ ਪਿਆਰ ਅਤੇ ਸਤਿਕਾਰ ਦੀ ਬੋਲੀ ’ਚ ਜਵਾਬ ਦਿਆਂਗੇ। ਇਨ੍ਹਾਂ ਦੀਆਂ ਧਮਕੀਆਂ ਸਾਨੂੰ ਜਬਰਦਸਤੀ ਦੇਸ਼ ਵੰਡਣ ਵਾਲੇ ਏਜੰਡੇ ਦਾ ਸਮਰਥਨ ਕਰਨ ਲਈ ਮਜਬੂਰ ਨਹੀਂ ਕਰ ਸਕਦੀ।ਇਨ੍ਹਾਂ ਨੇ ਜੇਕਰ ਰਾਇਸ਼ੁਮਾਰੀ ਕਰਵਾਉਣੀ ਹੈ ਤਾਂ ਜਰੂਰ ਕਰਵਾਉਣ, ਪਰ ਨਫਰਤ ਅਤੇ ਧਮਕੀ ਦੇ ਏਜੰਡੇ ’ਤੇ ਅਸੀਂ ਇਨ੍ਹਾਂ ਦਾ ਸਾਥ ਨਹੀਂ ਦੇਵਾਂਗੇ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ ਸਣੇ ਸਮੂਹ ਕਮੇਟੀ ਮੈਂਬਰਾਂ ਨੇ ਫੁੱਲਾਂ ਦੇ ਗੁਲਦਸਤੇ ਰਾਹੀਂ ਜੀ.ਕੇ. ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਜੀ ਆਇਆ ਕਿਹਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media