Wednesday, September 30, 2026

ਬੁਢਲਾਡਾ ਦੇ ਮੁੰਡੇ ਨੂੰ ਮਹਿੰਗਾ ਪਿਆ ਫਿਲੀਪਾਈਨ ਦੀ ਕੁੜੀ ਨੂੰ ਸੋਸ਼ਲ ਮੀਡੀਆ ਤੇ ਤੰਗ ਕਰਨਾ

ਭੀਖੀ, 4 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) –  ਪੰਜਾਬ ਪੁਲਿਸ ਦੇ ਸ਼ੋਸ਼ਲ ਮੀਡੀਆ ਪੇਜ ਤੇ ਫਿਲੀਪਾਈਨ ਦੀ ਰਹਿਣ ਵਾਲੀ ਇਕ ਕੁੜੀ ਦੀ ਸ਼ਿਕਾਇਤ PPN0409201803ਮਿਲਣ ਤੇ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ `ਤੇ ਕਾਰਵਾਈ ਕਰਦਿਆਂ ਮੁਲਜ਼ਮ ਦੀ ਭਾਲ ਕਰਕੇ ਵੀਡੀਓ ਕਾਨਫਰੰਸ ਰਾਹੀਂ ਮੁੰਡੇ ਕੋਲੋਂ ਮਾਫ਼ੀ ਮੰਗਵਾਈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ (ਸਾਈਬਰ ਇਨਵੈਸਟੀਗੈਸ਼ਨ ਟੈਕਨੀਕਲ ਸਪੋਰਟ ਯੂਨਿਟ) ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਪੇਜ਼ `ਤੇ ਫਿਲੀਪਾਈਨ ਦੀ ਰਹਿਣ ਵਾਲੀ ਸਟੈਫੀ ਅਮੀਸਟ ਮਾਰੀਜ਼ਲ ਅਜ਼ਾਜ਼ੋਂਗ ਨਾਮਕ ਇਕ ਲੜਕੀ ਨੇ ਸਿ਼ਕਾਇਤ ਕੀਤੀ ਸੀ ਕਿ ਬੁਢਲਾਡਾ ਦਾ ਵਸਨੀਕ ਇਕ ਲੜਕਾ ਸੋਸ਼ਲ ਮੀਡੀਆ `ਤੇ ਉਸ ਨਾਲ ਗਲਤ ਸ਼ਬਦਾਵਲੀ ਦੀ ਵਰਤੋ ਕਰ ਰਿਹਾ ਹੈ।ਉਕਤ ਸ਼ਿਕਾਇਤ ਇਸ ਲੜਕੀ ਨੇ ਪੰਜਾਬ ਪੁਲਿਸ ਦੇ ਫੇਸਬੁਕ ਪੇਜ `ਤੇ ਕੀਤੀ ਸੀ।ਜਿਸ ਉਪਰੰਤ ਇਸ ਦਰਖ਼ਾਸਤ ਨੂੰ ਮਾਨਸਾ ਪੁਲਿਸ ਨੂੰ ਮਾਰਕ ਕਰ ਦਿੱਤਾ ਗਿਆ ਸੀ।
 ਸਿ਼ਕਾਇਤ ਮਿਲਣ `ਤੇ ਐਸ.ਐਸ.ਪੀ ਮਨਧੀਰ ਸਿੰਘ ਦੇ ਨਿਰਦੇਸ਼ਾਂ `ਤੇ 2 ਦਿਨ ਦੀ ਸਾਈਬਰ ਇਨਵੈਸਟੀਗੈਸ਼ਨ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕਰਕੇ ਉਸ ਨੂੰ ਐਸ.ਐਸ.ਪੀ ਦਫ਼ਤਰ ਵਿਖੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਛਗਿੱਛ ਕਰਨ ਉਪਰੰਤ ਫਿਲੀਪਾਈਨ ਦੀ ਰਹਿਣ ਵਾਲੀ ਲੜਕੀ ਨਾਲ ਮੁਲਜ਼ਮ ਦੀ ਵੀਡੀਓ ਕਾਲ ਕਰਵਾ ਕੇ ਮਾਫ਼ੀ ਮੰਗਵਾਈ ਗਈ, ਜਿਸ ਵਿਚ ਮੁਲਜ਼ਮ ਨੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਯਕੀਨ ਦਿਵਾਇਆ।ਮਾਫ਼ੀ ਉਪਰੰਤ ਉਸ ਲੜਕੀ ਨੇ ਕਿਹਾ ਕਿ ਉਹ ਲੜਕੇ ਦਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੁੰਦੀ, ਜੇਕਰ ਅੱਗੇ ਤੋਂ ਉਹ ਅਜਿਹੀ ਗਲਤੀ ਕਰੇਗਾ ਤਾਂ ਉਹ ਦੁਬਾਰਾ ਪੰਜਾਬ ਪੁਲਿਸ ਨੂੰ ਸੂਚਿਤ ਕਰੇਗੀ।
 ਰਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਪੁਲਿਸ ਪ੍ਰੈਕਟੀਕਲੀ ਕਾਰਗੁਜ਼ਾਰੀ ਤੋਂ ਇਲਾਵਾ ਸ਼ੋਸ਼ਲ ਮੀਡੀਆ ਤੇ ਵੀ ਐਕਟਿਵ ਹੈ। ਸ਼ੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾ ਕੇ ਗਲਤ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਦੇ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਾਈਬਰ ਕਰਾਈਮ ਨੂੰ ਰੋਕਣ ਲਈ ਹਮੇਸ਼ਾਂ ਤਤਪਰ ਹੈ ਅਤੇ ਅਜਿਹੀਆਂ ਗਤੀਵਿਧੀਆਂ ਖਿਲਾਫ਼ ਸਖਤ ਕਾਰਵਾਈ ਅਮਲ `ਚ ਲਿਆਂਦੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply