ਸਰੀਰ ਨੂੰ ਤੰਦਰੁਸਤ ਬਣਾਉਣ ਅਤੇ ਬਿਮਾਰੀਆਂ ਦੇ ਖਾਤਮੇ `ਚ ਸਹਾਈ ਹੈ ਯੋਗਾ- ਬਾਬਾ ਜਗਤਾਰ
ਧੂਰੀ, 4 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਨਵ ਕਲਿਆਣ ਯੋਗ ਟਰੱਸਟ ਦੇ ਸੰਚਾਲਕ ਸਟੇਟ ਐਵਾਰਡੀ ਬਾਬਾ ਜਗਤਾਰ ਸਿੰਘ ਵੱਲੋਂ ਜਨਮ ਅਸ਼ਟਮੀ
ਦੇ ਸ਼ੁਭ ਮੌਕੇ ਪਿੰਡ ਕੱਕੜਵਾਲ ਦੇ ਸ਼ਿਵ ਮੰਦਰ ਵਿਖੇ ਪ੍ਰਧਾਨ ਪ੍ਰਿਥਵੀ ਰਾਜ ਸ਼ਰਮਾ ਦੀ ਅਗਵਾਈ `ਚ ਇੱਕ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੂੰ ਯੋਗ ਆਸਨ ਅਤੇ ਪ੍ਰਣਾਯਾਮ ਦਾ ਅਭਿਆਸ ਕਰਵਾਇਆ ਗਿਆ।ਬਾਬਾ ਜਗਤਾਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਯੋਗਾ ਨਾਲ ਜਿੱਥੇ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ, ਉਥੇ ਹੀ ਸ਼ਰੀਰ ਦੀਆਂ ਅਨੇਕਾਂ ਪੁਰਾਣੀਆਂ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ।ਉਹਨਾਂ ਬੱਚਿਆਂ ਨੂੰ ਜੰਕ ਫੂਡ ਤੋਂ ਪਰਹੇਜ ਕਰਨ ਬਾਰੇ ਜਾਣਕਾਰੀ ਦਿੰਦਿਆਂ ਸਾਦਾ ਭੋਜਨ ਖਾ ਕੇ ਤੰਦਰੁਸਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ।ਉਹਨਾਂ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਨਾ ਕਰਨ ਸਬੰਧੀ ਜਾਗਰੂਕ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਗੁਰਨਾਮ ਸਿੰਘ, ਗੁਰਚਰਨ ਸਿੰਘ, ਗਰਸ਼ਾ ਸਿੰਘ, ਰਾਜਿੰਦਰ ਪਾਲ ਖਜਾਨਚੀ, ਅਵਤਾਰ ਸ਼ਰਮਾ ਸੈਕਟਰੀ ਅਤੇ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media