ਧੂੂਰੀ, 6 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪ੍ਰਾਇਮਰੀ ਸਕੂਲਾਂ ਦੀਆਂ ਪਹਿਲੇ ਗੇੜ ਦੀਆਂ ਸੈਂਟਰ ਸੰਗਲਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸੈਂਟਰ ਹੈੱਡ ਟੀਚਰ ਸ੍ਰੀਮਤੀ ਪ੍ਰਿਤਪਾਲ ਕੌਰ ਦੀ ਨਿਗਰਾਨੀ ਹੇਠ ਹੋਈਆਂ।ਇਹਨਾਂ ਖੇਡਾਂ `ਚ ਸੈਂਟਰ ਸੰਗਲਾ ਦੇ 13 ਸਕੂਲਾਂ ਨੇ ਭਾਗ ਲਿਆ।ਜਿਸ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਭਸੌੜ (ਪੱਛਮ) ਦੇ ਲੜਕਿਆਂ ਨੇ ਜਿਮਨਾਸਟਿਕ, ਯੋਗਾ, ਸਤਰੰਜ਼, ਰੱਸਾਕਸ਼ੀ, ਤੈਰਾਕੀ, ਬੈਡਮਿੰਟਨ (ਸਿੰਗਲ, ਡਬਲ), ਸਕੇਟਿੰਗ, ਕਰਾਟਿਆਂ ਵਿਚੋਂ ਪਹਿਲੀਆਂ ਪੁਜੀਸ਼ਨਾਂ ਅਤੇ ਲੜਕੀਆਂ ਨੇ ਜਿਮਨਾਸਟਿਕ (ਸਿੰਗਲ, ਡਬਲ), ਯੋਗਾ, ਤੈਰਾਕੀ, ਬੈਡਮਿੰਟਨ (ਸਿੰਗਲ, ਡਬਲ), ਸਕੇਟਿੰਗ ਤੇ ਕਰਾਟਿਆਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ।ਐਥਲੇਟਿਕਸ `ਚ ਨੀਰਜ਼ ਕੁਮਾਰ ਨੇ 100 ਮੀਟਰ, ਦੀਪਕ ਕੁਮਾਰ ਨੇ 200 ਮੀਟਰ, ਸੁਮੀਰ ਸ਼ਾਹ ਨੇ 600 ਮੀਟਰ ਤੇ ਰੀਲੇਅ ਵਿੱਚ ਪਹਿਲਾ ਤੇ ਪ੍ਰੇਮ ਕੁਮਾਰ ਨੇ 400 ਮੀਟਰ ਵਿੱਚ ਦੂਜਾ ਸਥਾਨ ਅਤੇ ਲੜਕੀਆਂ ਵਿਚੋਂ ਨੇਹਾ ਕੁਮਾਰੀ ਨੇ 600 ਮੀਟਰ `ਚ ਦੂਜਾ ਸਥਾਨ ਪ੍ਰਾਪਤ ਕੀਤਾ, ਗੋਲਾ ਸੁੱਟਣ `ਚ ਲੜਕਿਆਂ ਵਿਚੋਂ ਮਿਥੁਨ ਕੁਮਾਰ ਨੇ ਪਹਿਲਾ ਸਥਾਨ ਅਤੇ ਲੜਕੀਆਂ ਵਿਚੋਂ ਜੋਤੀ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਲੰਬੀ ਛਾਲ ਮਾਰਨ `ਚ ਮਿਥੁਨ ਕੁਮਾਰ ਨੇ ਪਹਿਲਾ ਤੇ ਦੀਵਾਨਾ ਨੇ ਦੂਜਾ ਅਤੇ ਲੜਕੀਆਂ ਵਿਚੋਂ ਜੋਤੀ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੈਂਟਰ ਦੀ ਉਵਰਆਲ ਟਰਾਫੀ ਤੇ ਕਬਜ਼ਾ ਕੀਤਾ।
ਇਸ ਜਿੱਤ ਦੀ ਖੁਸ਼ੀ `ਚ ਗਮਦੂਰ ਸਿੰਘ ਜਵੰਦਾ ਸਰਪੰਚ ਸਾਹਿਬ, ਡਾਕਟਰ ਅਨਵਰ ਭਸੌੜ, ਦਲਜੀਤ ਸਿੰਘ ਮੈਂਬਰ, ਭਜਨ ਸਿੰਘ ਮੈਂਬਰ, ਧਰਮਿੰਦਰ ਸਿੰਘ ਸੋਹੀ (ਕੈਨੇਡਾ), ਬਚਿੱਤਰ ਸਿੰਘ ਗੋਗਾ ਮੈਂਬਰ, ਹਰੀ ਸਿੰਘ ਵਿਸੇਸ਼ ਤੌਰ ਤੇ ਬੱਚਿਆਂ ਦਾ ਸਨਮਾਨ ਕਰਨ ਪਹੁੰਚੇ।ਇਸ ਸਮੇਂ ਸਕੂਲ ਦੇ ਹੈਡ ਟੀਚਰ ਭਗਵਾਨ ਸਿੰਘ ਸੋਹੀ ਨੇ ਸਕੂਲ ਨੂੰ ਨਵੀਂ ਦਿੱਖ ਦੇਣ ਲਈ ਅਰੰਭੇ ਕਾਰਜਾਂ ਵਿੱਚ ਪਿੰਡ ਵਾਸੀਆਂ ਨੂੰ ਮਦਦ ਕਰਨ ਦੀ ਅਪੀਲ ਕੀਤੀ।
ਡਾਕਟਰ ਅਨਵਰ ਭਸੌੜ ਨੇ ਬੱਚਿਆਂ ਨੂੰ ਜਿੱਤ `ਤੇ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਸਕੂਲ ਦੇ ਅਧਿਆਪਕਾਂ ਭਗਵਾਨ ਸਿੰਘ ਸੋਹੀ, ਸ੍ਰੀਮਤੀ ਸ਼ੈਲਜਾ ਮਰਵਾਹਾ, ਸੁਖਵਿੰਦਰ ਸਿੰਘ, ਮੈਡਮ ਜਸਵੀਰ ਕੌਰ ਵਲੋਂ ਸਕੂਲ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਅੰਤ `ਚ ਸਕੂਲ ਮੁੱਖੀ ਭਗਵਾਨ ਸਿੰਘ ਸੋਹੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media