ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰੋਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਖ-ਵੱਖ ਕੇਂਦਰੀ ਸੁਰੱਖਿਆ ਬਲਾਂ ’ਚ ਹੋਣ ਵਾਲੀ 55 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਲਈ ਪੰਜਾਬ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਸਿਖਲਾਈ ਦੇਣ ਦਾ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ।ਭਾਰਤ ਸਰਕਾਰ ਦੇ ਅਧੀਨ ਸਟਾਫ ਸਿਲੈਕਸ਼ਨ ਬੋਰਡ ਵਲੋਂ ਦੇਸ਼ ਦੇ ਵੱਖ ਵੱਖ ਪੈਰਾਮਿਲਟਰੀ ਫੋਰਸਿਜ ਬੀ.ਐਸ.ਐਫ, ਐਸ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਐਨ.ਆਈ.ਏ, ਐਸ.ਐਸ.ਐਫ ਅਤੇ ਅਸਾਮ ਰਾਈਫਲ ਵਿਚ ਕੁੱਲ 54,953 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ।ਇੰਨਾਂ ਪੋਸਟਾਂ ਲਈ 17 ਸਤੰਬਰ 2018 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਇਸ ਭਰਤੀ ਲਈ ਨੌਜਵਾਨ ਖੁਦ ਆਨਲਾਈਨ ਅਪਲਾਈ ਕਰਨ ਅਤੇ ਇਸ ਮੌਕੇ ਦਾ ਲਾਭ ਲੈਣ।ਮੁਫਤ ਸਿਖਲਾਈ ਦੇਣ ਸਬੰਧੀ ਸਿਖਲਾਈ ਪੰਜਾਬ ਸਰਕਾਰ ਵਲੋਂ ਵਿਸਥਾਰਤ ਇਸ਼ਤਿਹਾਰ 28 ਅਗਸਤ ਨੂੰ ਜਾਰੀ ਕੀਤਾ ਜਾ ਚੁੱਕਾ ਹੈ।
ਸੂਬੇ ਦੇ ਰੋਜ਼ਗਾਰ ਉਤਪਤੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਨੌਜਵਾਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ’ਚ ਭਰਤੀ ਲਈ ਸਫਲ ਬਣਾਉਣ ਲਈ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਨੌਜਵਾਨਾਂ ਨੂੰ ਤਿਆਰ ਕਰਨ ਹਿੱਤ ਪੰਜਾਬ ਪੁਲਿਸ ਦੀ ਮਦਦ ਨਾਲ 25 ਥਾਵਾਂ ‘ਤੇ ਟਰੇਨਿੰਗ ਸੈਂਟਰ ਬਣਾਏ ਗਏ ਹਨ।ਇਹ ਕੇਂਦਰ ਅੰਮ੍ਰਿਤਸਰ/, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਬਟਾਲਾ, ਗੁਰਦਾਸਪੁਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਪਟਿਆਲਾ, ਸੰਗਰੂਰ, ਬਰਨਾਲਾ, ਹੁਸ਼ਿਆਰਪੁਰ, ਕਪੂਰਥਲਾ (ਪੁਲਿਸ ਲਾਈਨ), ਪੀ.ਏ.ਪੀ ਹੈਡ ਕੁਆਰਟਰ ਜਲੰਧਰ, ਰੂਪਨਗਰ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ, ਜਗਰਾਉਂ, ਲੁਧਿਆਣਾ ਵਿਖੇ ਬਣਾਏ ਗਏ ਹਨ।
ਤਿਵਾੜੀ ਨੇ ਦੱਸਿਆ ਕਿ ਚਾਹਵਾਨ ਨੌਜਵਾਨ 6 ਸਤੰਬਰ ਨੂੰ ਸਵੇਰੇ 11.00 ਵਜੇ ਤੱਕ ਉਪਰੋਕਤ ਦਰਸਾਏ ਗਏ ਨੇੜਲੇ ਪੁਲਿਸ ਸੈਂਟਰ ਵਿਚ ਜਾ ਕੇ ਸਰੀਰਕ ਮਾਪਦੰਡ ਚੈਕ ਕਰਵਾਉਣ ਲਈ ਰਿਪੋਰਟ ਕਰਨ।ਇਸ ਮਿਤੀ ਤੋਂ ਬਾਅਦ ਸਿਖਲਾਈ ਲਈ ਨੌਜਵਾਨ ਰਜਿਸਟਰ ਨਹੀਂ ਕੀਤੇ ਜਾਣਗੇ।ਉਨ੍ਹਾ ਦੱਸਿਆ ਕਿ ਪੰਜਾਬ ਦੇ ਜੋ ਵੀ ਲੜਕੇ ਅਤੇ ਲੜਕੀਆਂ ਕੇਂਦਰੀ ਸੁਰੱਖਿਆ ਬਲਾਂ ਵਿਚ ਭਰਤੀ ਲਈ ਟੈਸਟ ਦੇਣਾ ਚਾਹੁਣਗੇ, ਉਨ੍ਹਾਂ ਲਈ ਸਤੰਬਰ ਮਹੀਨੇ ਦੌਰਾਨ ਸਰੀਰਕ ਟੈਸਟ ਪਾਸ ਕਰਨ ਲਈ ਟਰੇਨਿੰਗ ਦੇ ਕੇ ਤਿਆਰ ਕੀਤਾ ਜਾਵੇਗਾ।
ਤਿਵਾੜੀ ਨੇ ਦੱਸਿਆ ਕਿ ਸਰੀਰਕ ਸਿਖਲਾਈ ਕੈਂਪ ਤੋਂ ਬਾਅਦ ਲੜਕੇ ਤੇ ਲੜਕੀਆਂ ਨੂੰ ਰਾਜ ਸਰਕਾਰ ਵਲੋਂ 2 ਮਹੀਨੇ ਲਈ ਲਿਖਤੀ ਟੈਸਟ ਲਈ ਤਿਆਰ ਕੀਤਾ ਜਾਵੇਗਾ ਅਤੇ ਇਸ ਲਈ ਕੋਈ 10 ਤੋਂ 15 ਹਜ਼ਾਰ ਉਮੀਦਵਾਰਾਂ ਲਈ ਸੀ-ਪਾਈਟ ਦੀ ਮਦਦ ਨਾਲ ਅਕਤੂਬਰ-ਨਵੰਬਰ ਦੌਰਾਨ ਸਵੇਰ ਅਤੇ ਸ਼ਾਮ ਦੇ ਸ਼ੈਸਨਾ ਵਿਚ ਵੰਡ ਕੇ ਸਿਖਲਾਈ ਦਿੱਤੀ ਜਾਵੇਗੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media