Monday, July 6, 2026

ਪਿੰਡ ਕੁੱਲੇਵਾਲ ਕੁਸ਼ਤੀ ਦੰਗਲ `ਚ ਝੰਡੀ ਦੀ ਕੁਸ਼ਤੀ ਅੰਮ੍ਰਿਤਪਾਲ ਗੋਲ ਬਾਗ ਨੇ ਜਿੱਤੀ

PPN0709201821ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਕੁਲੇਵਾਲ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਸ਼ੇਰ ਸਿੰਘ ਨੰਬਰਦਾਰ ਤੇ ਡਾਕਟਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ `ਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਨਾਜਰ ਸਿੰਘ ਅਤੇ ਮੰਚ ਤੋਂ ਕੇਵਲ ਕੁੱਲੇਵਾਲੀਏ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਰੈਫਰੀ ਦੀ ਭੂਮਿਕਾ ਤਾਰਾ ਸਿੰਘ, ਡਾ. ਲਾਭ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ, ਮਨੂੰ ਕੋਚ, ਹਰਪਾਲ ਸਿੰਘ ਪਾਲੀ ਨੇ ਨਿਭਾਈ।ਪਹਿਲਵਾਨਾਂ ਦੇ ਜੋੜੇ ਬਣਾਉਣ ਦਾ ਕਾਰਜ਼ ਪਹਿਲਵਾਨ ਬਾਬਾ ਦੀਪਾ ਬਾਬਾ ਫਲਾਹੀ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਕੀਤਾ।
ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ।ਪਹਿਲੀ ਝੰਡੀ ਦੀ ਕੁਸ਼ਤੀ ਅੰਮ੍ਰਿਤਪਾਲ ਗੋਲਬਾਗ ਅਤੇ ਸੋਨੂੰ ਚੀਮਾ ਦਰਮਿਆਨ ਹੋਈ, ਜੋ ਬਹੁਤ ਹੀ ਕਾਂਟੇਦਾਰ ਸੀ ਅਤੇ ਕਰੀਬ 20 ਮਿੰਟ ਚੱਲਦੀ ਰਹੀ, ਪ੍ਰੰਤੂ ਕੋਈ ਵੀ ਨਤੀਜਾ ਸਾਹਮਣੇ ਨਾ ਆਉਣ ਕਾਰਨ ਪ੍ਰਬੰਧਕਾਂ ਨੇ ਇਹ ਕੁਸ਼ਤੀ ਪੁਆਇੰਟਾਂ ਦੇ ਅਧਾਰ `ਤੇ ਕਰਵਾਉਣ ਦਾ ਫੈਸਲਾ ਕੀਤਾ, ਜਿਸ ਅੰਮ੍ਰਿਤਪਾਲ ਗੋਲ ਬਾਗ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ। ਦੂਜੀ ਝੰਡੀ ਦੀ ਕੁਸ਼ਤੀ ਅਮਨ ਸੇਹ ਅਤੇ ਸਾਬੂ ਬਾਬਾ ਫਲਾਹੀ ਦਰਮਿਆਨ ਹੋਈ, ਜੋ ਵੀ ਕਾਫੀ ਦਿਲਚਸਪ ਰਹੀ, ਜਿਸ ਵਿੱਚ ਦੋਨਾਂ ਪਹਿਲਵਾਨਾਂ ਨੇ ਆਪਣੀ ਈਨ ਨਹੀਂ ਮੰਨੀ।ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ `ਤੇ ਜੇਤੂ ਕਰਾਰ ਦੇ ਦਿੱਤਾ।ਇਸੇ ਤਰ੍ਹਾਂ ਹੋਰ ਮੁਕਾਬਲੇ ਵਿੱਚ ਇਸੇ ਪਿੰਡ ਦੇ ਜੰਮਪਲ ਜੀਤ ਢਿੱਲਵਾਂ ਨੇ ਚੰਦਨ ਖੇੜੀ ਦੀਆਂ ਗੋਡਣੀਆਂ ਲਵਾ ਕੇ ਕੁਸ਼ਤੀ ਮੁਕਾਬਲਾ ਜਿੱਤਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਮੁੱਖ ਮਹਿਮਾਨ ਉਘੇ ਸਮਾਜਸੇਵੀ ਸਰਬੰਸ ਸਿੰਘ ਮਾਣਕੀ, ਜਗਜੀਵਨ ਸਿੰਘ ਖੀਰਨੀਆਂ ਹਲਕਾ ਸਾਬਕਾ ਵਿਧਾਇਕ, ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਗੁਰਦੀਪ ਸਿੰਘ ਦੀਪਾ ਯੂਥ ਆਗੂ, ਤਰਲੋਚਨ ਸਿੰਘ ਕੰਗ ਪ੍ਰਧਾਨ ਵਿਸ਼ਾਲ ਦੰਗਲ ਕਮੇਟੀ ਸਮਰਾਲਾ, ਲੋਕ ਇਨਸਾਫ ਪਾਰਟੀ ਦੇ ਸੁਖਵਿੰਦਰ ਸਿੰਘ ਮਾਂਗਟ, ਮੇਜਰ ਸਿੰਘ ਮਿੰਟੂ, ਕਰਨੈਲ ਸਿੰਘ ਸੀ.ਟੀ.ਯੂ, ਅਪਰਅਪਾਰ ਸਿੰਘ ਘਰਖਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਨੰਬਰਦਾਰ ਸ਼ੇਰ ਸਿੰਘ, ਲਛਮਣ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਰਣਧੀਰ ਸਿੰਘ ਸਾਬਕਾ ਸਰਪੰਚ, ਤਾਰਾ ਸਿੰਘ, ਮੱਖਣ ਸਿੰਘ ਕਾਲੀਆ, ਡਾ. ਹਰਪਾਲ ਸਿੰਘ, ਡਾ. ਲਾਭ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਹੈਪੀ, ਕਰਨੈਲ ਸਿੰਘ, ਸਵਰਨਜੀਤ ਸਿੰਘ, ਅੰਮਿ੍ਰਤਪਾਲ ਸਿੰਘ, ਸਰਬਣ ਸਿੰਘ, ਕਾਲੀਆ, ਗੋਗੀ, ਗੁਲਾਬ ਸਿੰਘ, ਸੀਤਲ ਸਿੰਘ, ਕੇਵਲ ਸਿੰਘ, ਸੋਨੀ ਆਦਿ ਤੋਂ ਇਲਾਵਾ ਪਿੰਡ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply