Thursday, March 12, 2026

ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਨੂੰ ਰਿਹਾਅ ਕਰਾਉਣ ਲਈ ਕੀਤੀ ਰੈਲੀ ਤੇ ਰੋਸ ਮਾਰਚ

PPN0709201820ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਕੁਲਵੰਤ ਸਿੰਘ ਤਰਕ ਕਨਵੀਨਰ ਦੀ ਅਗਵਾਈ ’ਚ ਐਸ.ਡੀ.ਐਮ ਦਫ਼ਤਰ ਅੱਗੇ ਰੋਸ ਰੈਲੀ ਤੇ ਸ਼ਹਿਰ ’ਚ ਮਾਰਚ ਕੀਤਾ।ਰੋਸ ਰੈਲੀ ’ਚ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਮਹਾਂਰਾਸ਼ਟਰ ’ਚ ਪੂਨੇ ਦੀ ਪੁਲਿਸ ਵੱਲੋਂ 28 ਅਗਸਤ ਨੂੰ ਪੂਨਾ ’ ਕੋਰੇਗਾਓਂ ਘਟਨਾ ਨਾਲ ਜੋੜਕੇ ਝੂਠੇ ਕੇਸਾਂ ’ਚ ਗਿ੍ਰਫਤਾਰ ਕੀਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਜਮਹੂਰੀ ਬੁਧੀਜੀਵੀ ਕਾਰਕੁੰਨਾਂ ਪ੍ਰੋ: ਸੁਧਾ ਭਾਰਦਵਾਜ, ਕਵੀ ਵਰਵਰਾ ਰਾਓ, ਸਮਾਜਿਕ ਕਾਰਕੁੰਨ ਗੌਂਜਾਲਵਿਸ ਇਕਨਾਮਿਕ ਐਂਡ ਪੋਲੀਟਕਲ ਵੀਕਲੀ ਮੈਂਗਜੀਨ ਦੇ ਸੰਪਾਦਕ ਰਹਿ ਚੁੱਕੇ ਗੌਤਮ ਨੌਲੱਖਾ ਤੇ ਅਰੁਨ ਫਰੇਰਾ ਨੂੰ ਰਿਹਾਅ ਕੀਤਾ ਜਾਣ ਤੇ ਫਰਜੀ ਕੇਸ ਵਾਪਸ ਲਏ ਜਾਣ ਲਈ ਰੈਲੀ ’ਚ ਸੌ ਤੋਂ ਵਧੇਰੇ ਇਨਸਾਫ਼ ਤੇ ਜਮਹੂਰੀਅਤ ਪਸੰਦ ਲੋਕਾਂ ਨੇ ਭਾਗ ਲਿਆ।ਰੈਲੀ ਵਿੱਚ ਸਭ ਤੋਂ ਪਹਿਲਾਂ ਜਮਹੂਰੀ ਹੱਕਾਂ ਦੀ ਕਾਰਕੁੰਨ ਲੇਖਿਕਾ ਗੌਰੀ ਲੰਕੇਸ਼ ਦੀ ਸਲਾਨਾ ਸ਼ਹਾਦਤ ਵਰੇਗੰੰਢ ਉੱਪਰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਰੈਲੀ ਵਿੱਚ ਲੋਕ ਮੋਰਚਾ ਆਗੂ ਕੁਲਵੰਤ ਸਿੰਘ ਤਰਕ ਨੇ ਆਪਣੇ ਵਿਚਾਰ ਆਏ ਸਾਥੀਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਲੁਟੇਰੇ ਹਾਕਮ ਲੋਕਾਂ ਨੂੰ ਲੁੱਟਣ ਦੀਆਂ ਦੇਸੀ ਵਿਦੇਸ਼ੀ ਧਨਾਢ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਆਰਥਿਕ ਤੇ ਹਕੂਮਤੀ ਫਿਰਕੂ ਜਬਰ ਦਾ ਹੱਲਾ ਬੋਲਿਆ ਹੋਇਆ ਹੈ।ਹਾਕਮ ਇਨ੍ਹਾਂ ਬੁੱਧੀਜੀਵੀਆਂ ਨੂੰ ਦੱਬੇ ਕੁਚਲੇ ਲੋਕਾਂ ਦੇ ਹੱਕ ’ਚ ਆਵਾਜ਼ ਉਠਾਉਣ ਤੋਂ ਜ਼ਬਾਨਬੰਦੀ ਕਰਨ ਲਈ ਕਾਲੇ ਕਨੂੰਨਾਂ ਤਹਿਤ ਝੂਠੇ ਕੇਸਾਂ ’ਚ ਫਸਾ ਕੇ ਜੇਲਾਂ ’ਚ ਡੱਕ ਰਹੇ ਹਨ।ਆਗੂ ਨੇ ਕਿਹਾ ਕਿ ਭੀਮਾ ਕੋਰੇਗਾਓਂ ਦੀ ਘਟਨਾ ਨਾਲ ਸਬੰਧਿਤ ਅਸਲੀ ਦੋਸ਼ੀ ਐਫ.ਆਈ.ਆਰ ’ਚ ਦਰਜ ਹੋਣ ਦੇ ਬਾਵਜੂਦ ਹੁਣ ਤੱਕ ਗਿ੍ਰਫਤਾਰ ਨਹੀਂ ਕੀਤੇ ਗਏ।ਪਹਿਲਾਂ ਵੀ ਪੰਜ ਜਮਹੂਰੀ ਬੁੱਧੀਜੀਵੀ ਕਾਰਕੁੰਨਾਂ ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ, ਪ੍ਰੋ: ਜੀ.ਐਨ ਸਾਂਈ ਬਾਬਾ (90 ਪ੍ਰਤੀਸ਼ਤ ਅਪੰਗ) ਤੇ ਦੋ ਹੋਰ ਨੂੰ ਭੀਮਾਂ ਕੋਰੇਗਾਓਂ ਦੀ ਘਟਨਾ ਨਾਲ ਜੋੜ ਕੇ ਜੇਲ ’ਚ ਬੰਦ ਕੀਤਾ ਹੋਇਆ ਹੈ।ਇਹ ਜਮਹੂਰੀ ਹੱਕਾਂ ਦੇ ਕਾਰਕੁੰਨ ਪਿਛਲੇ ਲੰਮੇ ਸਮੇਂ ਤੋਂ ਆਦਿਵਾਸੀਆਂ ਤੇ ਹੋਰ ਦੱਬੇ ਕੁਚਲੇ ਲੋਕਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।ਇਸੇ ਤਰ੍ਹਾਂ ਪੰਜਾਬ ’ਚ ਵੀ ਹੱਕ ਮੰਗਦੇ ਤੇ ਮੁਕਤੀ ਲਈ ਸੰਘਰਸ਼ ਕਰਦੇ ਲੋਕਾਂ ਤੇ ਹਰ ਕਿਸਮ ਦਾ ਜਬਰ ਢਾਅ ਰਹੇ ਹਨ।ਇਹਨਾਂ ਕਾਰਕੁੰਨਾਂ ਨੂੰ ਰਿਹਾਅ ਕਰਾਉਣ ਲਈ ਦੇਸ਼ ਪੱਧਰ ’ਤੇ ਰੈਲੀਆਂ ਤੇ ਰੋਸ ਮੁਜਹਾਰੇ ਕੀਤੇ ਜਾ ਰਹੇ ਹਨ।
ਇਸ ਮੌਕੇ ਮਲਾਗਰ ਸਿੰਘ, ਜਸਵੀਰ ਸਿੰਘ, ਭਰਪੂਰ ਸਿੰਘ, ਕੁਲਦੀਪ ਸਿੰਘ, ਮੰਗਤ ਰਾਮ, ਸਾਧੂ ਸਿੰਘ ਪੰਜੇਟਾ, ਜਸਪਾਲ ਸਿੰਘ ਮਾਜਰੀ, ਦੀਪ ਦਿਲਬਰ, ਰਾਜਿੰਦਰ ਸਿੰਘ ਮੋਰਿੰਡਾ, ਮਲਕੀਤ ਸਿੰਘ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲੋਕਾਂ ਨੂੰ ਸੱਦਾ ਦਿੱਤਾ ਕਿ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਹਰ ਕਿਸਮ ਦੇ ਜਬਰ ਖਿਲਾਫ ਇਕਮੁੱਠ ਹੋ ਕੇ ਆਪਣੇ ਹੱਕਾਂ ਤੇ ਮੁਕਤੀ ਲਈ ਅਵਾਜ਼ ਬੁਲੰਦ ਕਰਦੇ ਹੋਏ ਸੰਘਰਸ਼ ਤੇਜ਼ ਕਰਨ। ਰੈਲੀ ਉਪਰੰਤ ਸ਼ਹਿਰ ’ਚ ਰੋਸਮਈ ਮਾਰਚ ਕੀਤਾ ਗਿਆ ਤੇ ਲੋਕ ਏਕਤਾ ਦੇ ਨਾਹਰੇ ਲਗਾਏ ਗਏ। ਇਸ ਭਰਮੀ ਰੈਲੀ ਵਿੱਚ ਜਗਦੀਸ਼ ਲਾਲ, ਤਰਸੇਮ ਲਾਲ, ਦਲੀਪ ਸਿੰਘ, ਭਾਗ ਸਿੰਘ, ਅਮਰੀਕ ਸਿੰਘ, ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਜਗਦੇਵ ਸਿੰਘ ਜਗਤਾਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਰੈਲੀ ਦੇ ਅਖੀਰ ਵਿੱਚ ਜਸਵੀਰ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply