ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਪੀ.ਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਅਹਿਮ ਪੁਜਸ਼ਿਨ ਹਾਸਲ ਕੀਤੀਆਂ ਹਨ।ਨੈਂਸੀ ਅਤੇ ਰੂਫੀ ਅਰੋੜਾ ਨੇ ਬੀ.ਸੀ.ਏ ਸਮੈਸਟਰ-ਦੂਜਾ `ਚ ਦੂਜਾ ਅਤੇ ਸਤਾਰਵਾਂ, ਸਿਮਰਦੀਪ ਕੌਰ ਬੀ.ਐਸ.ਸੀ (ਆਈ.ਟੀ.) ਸਮੈਸਟਰ-ਦੂਜਾ `ਚ ਦੂਸਰਾ ਅਤੇ ਸਿਮਰਨ ਧਵਨ ਐਮ.ਐਸ.ਸੀ (ਕੰਪਿਊਟਰ ਸਾਇੰਸ) ਸਮੈਸਟਰ-ਦੂਜਾ `ਚ ਤੀਸਰਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅੱਵਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਵਾਇਸ ਪ੍ਰਿੰਸੀਪਲ ਸ੍ਰੀਮਤੀ ਮੰਜੂ ਦੁੱਗਲ, ਡੀਨ ਅਕਾਦਮਿਕ ਡਾ. ਸਿਮਰਦੀਪ, ਡੀਨ ਐਡਮਿਸ਼ਨਜ਼ ਮਿਸ ਕਿਰਨ ਗੁਪਤਾ, ਪ੍ਰੋ. ਰਜਨੀ ਮੇਹਰਾ ਅਤੇ ਪ੍ਰੋ. ਕਮਯਾਨੀ ਵੀ ਇਸ ਸਮੇਂ ਮੌਜੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media