ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਜੀਵਨ ਜੁਗਤ ਸਮਾਗਮਾਂ ਦੀ ਲੜੀ ਦਾ ਸਮਾਗਮ ਅੱਜ ਗੁਰਦੁਆਰਾ ਹਰਿ ਰਾਇ ਸਾਹਿਬ ਜੀ ਮਜੀਠਾ ਰੋਡ ਵਿਖੇ ਸਜਾਇਆ ਗਿਆ।ਜਿਸ ਵਿਚ ਅੱਜ ਦੇ ਵਿਸ਼ੇ “ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ” ਵਿਸ਼ੇ ਤੇ ਗਿਆਨੀ ਗੁਰਮਿੰਦਰ ਸਿੰਘ ਨੇ ਪਰਾਏ ਧਨ ਅਤੇ ਪਰਾਈ ਨਾਰੀ ਤੋਂ ਬਚਣ ਦਾ ਉਪਦੇਸ਼ ਗੁਰੂ ਆਸ਼ੇ ਅਨੁਸਾਰ ਦ੍ਰਿੜ ਕਰਵਾਇਆ।ਭਾਈ ਕੁਲਜੀਤ ਸਿੰਘ ਨੈਰੋਬੀ ਵਾਲੇ ਭਾਈ ਸਤਨਾਮ ਸਿੰਘ ਅਤੇ ਅਖੰਡ ਕੀਰਤਨੀ ਜਥੇ ਨੇ ਕੀਰਤਨ ਦੀ ਛਹਿਬਰ ਲਗਾਈ।ਗੁਰਦੁਆਰੇ ਕਮੇਟੀ ਦੇ ਪ੍ਰਬੰਧਕ ਸਾਹਿਬਾਨ ਜਗਦੀਸ਼ ਸਿੰਘ ਵਡਾਲਾ ਅਤੇ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਇਕਬਾਲ ਸਿੰਘ ਨੇ ਰਾਗੀ ਜੱਥਿਆਂ ਅਤੇ ਪ੍ਰਚਾਰਕਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ।ਸਟੇਜ ਸਕੱਤਰ ਦੀ ਸੇਵਾ ਪ੍ਰਿੰ. ਬਲਜਿੰਦਰ ਸਿੰਘ ਨੇ ਨਿਭਾਉਂਦੇ ਹੋਏ ਗੁਰੂਆਂ ਦੇ ਉਪਦੇਸ਼ `ਤੇ ਦ੍ਰਿੜ ਨਿਸ਼ਚੇ ਨਾਲ ਪਹਿਰਾ ਦੇਣ ਦੀ ਤਾਕੀਦ ਕੀਤੀ।
ਇਸ ਮੌਕੇ ਤੇ ਭਾਈ ਜਸਬੀਰ ਸਿੰਘ, ਗੁਰਬਖਸ਼ ਸਿੰਘ ਬੱਗਾ, ਗਿਆਨੀ ਕਿਸ਼ਨ ਸਿੰਘ, ਸਤਿੰਦਰ ਸਿੰਘ ਚਾਵਲਾ, ਹਰਜਿੰਦਰ ਸਿੰਘ ਸਬਜ਼ੀ ਵਾਲੇ, ਜੁਗਿੰਦਰ ਸਿੰਘ ਜੱਗਾ, ਜੋਗਿੰਦਰ ਸਿੰਘ ਟੰਡਨ, ਗੁਰਮੀਤ ਸਿੰਘ ਅਤੇ ਸੰਗਤਾਂ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media