ਬਠਿੰਡਾ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ (ਐਗਰੀਕਲਚਰ-4 ਸਾਲਾ ) ਤੀਜਾ ਸਮੈਸਟਰ ਦੇ ਨਤੀਜਿਆਂ ਵਿੱਚ ਬਾਬਾ ਫਰੀਦ ਕਾਲਜ ਦੇ ਵਿਦਿਆਰਥੀ ਸੁਦਨ ਪੋਡਲ ਨੇ 86.7% ਅੰਕ ਪ੍ਰਾਪਤ ਕਰਕੇ ਕਾਲਜ ਵਿਚੋ ਪਹਿਲਾ ਸਥਾਨ, ਮਨਵੀਰ ਕੌਰ ਨੇ 85.8% ਅੰਕ ਪ੍ਰਾਪਤ ਕਰਕੇ ਕਾਲਜ ਵਿਚੋ ਦੂਸਰਾ ਸਥਾਨ ਅਤੇ ਝਾਬਿਨ ਮਾਰਾਸਿਨੀ ਨੇ 85.2% ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਹਨਾਂ ਤੋਂ ਇਲਾਵਾ ਸਾਹਿਲ ਨੇ 85% ਅੰਕਾਂ ਨਾਲ ਅਤੇ ਰਾਕੇਸ਼ ਯਾਦਵ ਨੇ 84.7% ਅੰਕਾਂ ਨਾਲ ਕ੍ਰਮਵਾਰ ਕਾਲਜ ਵਿਚੋਂ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ।ਇਸ ਨਤੀਜੇ ਅਨੁਸਾਰ 5 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਵੱਧ, 29 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ, 71 ਵਿਦਿਆਰਥੀਆਂ ਨੇ 75 ਪ੍ਰਤੀਸ਼ਤ ਤੋਂ ਵੱਧ ਅਤੇ 141 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਬੀ.ਐਸ.ਸੀ (ਐਗਰੀਕਲਚਰ) ਦੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media