Saturday, October 10, 2026

ਸੈਰਸਪਾਟਾ ਮੰਤਰਾਲੇ ਨੇ ਪੰਜਾਬ ਲਈ ਪਾਸ ਕੀਤੇ 99.95 ਕਰੋੜ

ਜਲੰਧਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਸੈਰ ਸਪਾਟਾ ਮੰਤਰਾਲੇ ਨੇ ਪੰਜਾਬ ਵਿੱਚ ਸਵਦੇਸ਼ ਦਰਸ਼ਨ ਸਕੀਮ ਦੇ ਹੈਰੀਟੇਜ ਸਰਕਿਟ ਤਹਿਤ 99. 95 ਕਰੋੜ ਰੁਪਏ ਦਾ ਨਵਾਂ ਪ੍ਰੋਜੈਕਟ ਮੰਨਜੂਰ ਕੀਤਾ ਹੈ।ਇਸ ਪ੍ਰੋਜੈਕਟ ਅਧੀਨ ਅਨੰਦਪੁਰ ਸਾਹਿਬ, ਫਤਿਹਗੜ ਸਾਹਿਬ, ਚਮਕੌਰ ਸਾਹਿਬ, ਫਿਰੋਜ਼ਪੁਰ, ਅੰਮਿ੍ਰਤਸਰ, ਖਟਕੜ ਕਲਾਂ, ਕਲਾਨੋਰ ਅਤੇ ਪਟਿਆਲਾ ਦੀਆਂ ਹੈਰੀਟੇਜ ਥਾਵਾਂ ਸਾਮਲ ਕੀਤੀਆਂ ਗਈਆਂ ਹਨ।ਅੰਮ੍ਰਿਤਸਰ ਵਿਖੇ ਜਲਿਆਂਵਾਲ ਬਾਗ ਦੇ ਵਿਕਾਸ ਤੇ 8 ਕਰੋੜ, ਅਨੰਦਪੁਰ ਸਾਹਿਬ ਵਿਖੇ 28.99 ਕਰੋੜ ਫਤਿਹਗੜ ਸਾਹਿਬ ਵਿਖੇ ਸਹੀਦ ਊਧਮ ਸਿੰਘ ਦੀ ਸਮਾਧ, ਦੀਵਾਨ ਟੋਡਰ ਮੱਲ ਦੀ ਜੱਜ ਹਵੇਲੀ, ਮੀਰ ਮੀਆਂ ਟੌਂਬ ਅਤੇ ਸਧਨਾ ਕਸਾਈ ਟੋਂਬ `ਤੇ 19.20 ਕਰੋੜ, ਹੁਸੈਨੀਵਾਲਾ ਸਰਹੱਦ `ਤੇ 8 ਕਰੋੜ ਅਤੇ ਖਟਕੜ ਕਲਾਂ ਤੇ ਕਲਾਨੋਰ ਵਿਖੇ 17 ਕਰੋੜ ਰੁਪਏ ਖਰਚ ਕੀਤੇ ਜਾਣਗੇ । 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply