Saturday, October 10, 2026

ਚੋਣਾਂ ਮੱਦੇਨਜ਼ਰ ਅਸਲਾ ਲਾਈਸੰਸਦਾਰ ਅਸਲਾ/ਐਮੂਨੇਸ਼ਨ ਜਮ੍ਹਾਂ ਕਰਵਾਉਣ – ਡੀ.ਸੀ.ਪੀ ਪਵਾਰ

Amrik S Pawar DCPਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪੰਜਾਬ 19-09-2018 ਨੂੰ ਹੋਣ ਜਾ ਰਹੀਆਂ ਹਨ।ਇਹਨਾਂ ਚੋਣਾਂ ਦੇ ਮੱਦੇਨਜ਼ਰ ਅਸਲਾ ਲਾਈਸੰਸਦਾਰਾਂ ਨੂੰ ਅਸਲਾ/ਐਮੂਨੇਸ਼ਨ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਤਿੀਆਂ ਗਈਆਂ ਹਨ।
            ਡੀ.ਸੀ.ਪੀ ਕਾਨੂੰਨ ਅਤੇ ਵਿਵੱਸਥਾ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਵਲੋਂ ਅਪੀਲ ਕੀਤੀ ਗਈ ਹੈ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਖੇਤਰ ਅਧੀਨ ਆਉਂਦੇ ਸਮੂਹ ਅਸਲਾ ਲਾਇਸੰਸਦਾਰ ਆਪਣੇ-ਆਪਣੇ ਲਾਇਸੰਸੀ ਅਸਲਾ/ਐਮੂਨੇਸ਼ਨ ਨੂੰ ਤੁਰੰਤ ਨਜਦੀਕ ਦੇ ਥਾਣੇ ਜਾ ਕਿਸੇ ਰਜਿਸਟਰਡ ਗੰਨ ਹਾਊਸ ਵਿੱਚ ਜਮਾਂ ਕਰਵਾਉਣ। ਜੇਕਰ ਅਜਿਹਾ ਨਾ ਹੋਇਆ ਤਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋ ਅਸਲਾ ਲਾਇਸੰਸ ਕੈਂਸਲ ਕਰ ਦਿੱਤਾ ਜਾਵੇਗਾ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।

 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply