Monday, April 13, 2026

ਦਰਦਾਂ ਦਾ ਅੰਬਾਰ

ਮੈਂ ਸੀਨੇ ਅੰਦਰ ਦਰਦਾਂ ਦਾ
ਅੰਬਾਰ ਸੰਭਾਲੀ ਫਿਰਦਾ ਹਾਂ।
ਖੁੱਝ ਬੇਕਦਰੇ ਜਿਹੇ ਲੋਕਾਂ ਲਈ
ਸਤਿਕਾਰ ਸੰਭਾਲੀ ਫਿਰਦਾ ਹਾਂ।

ਲੜ ਲੜ ਦੁਨੀਆ ਜਿੱਤ ਲਈ
ਫਿਰ ਵੀ ਕੱਲਾ ਕਾਰਾ ਹਾਂ।
ਆਪਣਿਆਂ ਦੇ ਪਿੱਠ ਪਿਛੋਂ
ਵਾਰ ਸੰਭਾਲੀ ਫਿਰਦਾ ਹਾਂ।

ਦਿਲ ਕਹਿੰਦਾ ਕਹਿਦੇ ਜੋ ਕਹਿਣਾ
ਮਨ ਕਹਿੰਦਾ ਮੂਰਖ ਕਿਉਂ ਬਣਨਾ।
ਚੁੱਪ ਮਿਆਨ `ਚ ਲਫਜ਼ਾਂ ਦੀ
ਤਲਵਾਰ ਸੰਭਾਲੀ ਫਿਰਦਾ ਹਾਂ।

ਨਾ ਵਗ ਸਕੀ ਨਾ ਰੁਕ ਸਕੀ
ਮਤਲਬ ਦੇ ਦਿਲਬਰ ਤੱਕ ਤੱਕ ਕੇ
ਮੈਂ ਆਪਣੇ ਨੈਣੀਂ ਹੰਝੂਆਂ ਦੀ।
ਇੱਕ ਧਾਰ ਸੰਭਾਲੀ ਫਿਰਦਾ ਹਾਂ।

ਲੱਖ ਝੂਠੇ ਇਲਜ਼ਾਮ ਧਰੇ
ਸਿਰ ਮੇਰੇ ਦੁਨੀਆਦਾਰੀ ਨੇ।
ਤੱਕ `ਜੀਤ` ਮੈਂ ਫਿਰ ਵੀ
ਕਿੰਝ ਆਪਣਾ ਘਰ ਬਾਰ
ਸੰਭਾਲੀ ਫਿਰਦਾ ਹਾਂ।

ਮੈਂ ਸੀਨੇ ਅੰਦਰ ਦਰਦਾਂ ਦਾ
ਅੰਬਾਰ ਸੰਭਾਲੀ ਫਿਰਦਾ ਹਾਂ।
ਕੁੱਝ ਬੇਕਦਰੇ ਜਿਹੇ ਲੋਕਾਂ ਲਈ
ਸਤਿਕਾਰ ਸੰਭਾਲੀ ਫਿਰਦਾ ਹਾਂ।

ਜੀਤ ਕੱਦੋਂ ਵਾਲਾ
ਸੰਪਰਕ – 0012049976690

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply