ਬਿਰਹੋਂ ਦੀਆਂ ਪੀੜਾਂ ਵਾਲੇ
ਜ਼ਖ਼ਮਾਂ ‘ਤੇ ਲੂਣ ਸੁੱਟ,
ਬੁਲ੍ਹਾਂ ਉਤੇ ਸਾਹਾਂ ਤਾਈਂ
ਬਹੁਤਾ ਤੜਪਾਉ ਨਾ।
ਹਿਜ਼ਰਾਂ ਦੀ ਮਾਰੀ ਹੋਈ
ਮੁਕ ਚੱਲੀ ਜ਼ਿੰਦ ਮੇਰੀ,
ਕਰ ਕੇ ਹਲਾਕ ਰੀਝਾਂ
ਝੋਲੀ ਮੇਰੀ ਪਾਓ ਨਾ।
ਹੋ ਨਾ ਜਾਣ ਗੁੰਗੇ ਬੋਲੇ
ਗੀਤ ਮੇਰੇ ਸਬਰਾਂ ਦੇ,
ਜੀਊਂਦੇ ਜੀਅ ਮੇਰੇ ‘ਤੇ
ਇਹ ਕਹਿਰ ਕਮਾਉ ਨਾ।
ਸੂਹੀ ਫ਼ੁੱਲਕਾਰੀ ਅੱਜ
ਚਿੱਟੀ-ਚਿੱਟੀ ਜਾਪਦੀ ਏ,
ਮਹਿੰਦੀ ਰੰਗੇ ਹੱਥਾਂ ਕੋਲੋਂ
ਵਾਸਤੇ ਪਵਾਉ ਨਾ।
ਸ਼ਗਨਾ ਦੀ ਡੋਲੀ ਅੱਡੀ
ਗਮਾਂ ਦੀਆਂ ਚੂੜੀਆਂ ਨੇ,
ਮਰ-ਮੁੱਕੀ ਝਾਂਜਰ ਨਾ
`ਸੁਹਲ` ਦਫ਼ਨਾਉ ਨਾ।
ਮਲਕੀਅਤ `ਸੁਹਲ`
ਨੋਸ਼ਹਿਰਾ ਬਹਾਦਰ,ਡਾਕ-ਤਿੱਬੜੀ (ਗੁਰਦਾਸਪੁਰ)
ਮੋ-98728-48610