ਪ੍ਰਥਮ ਮਲਹੋਤਰਾ ਤੇ ਜਾਨਵੀ ਮਲਹੋਤਰਾ ਨੇ ਸ਼੍ਰੀ ਦੁਰਗਿਆਣਾ ਮੰਦਿਰ ਟੇਕਿਆ ਮੱਥਾ
ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ- ਅਮਨ) – 7 ਸਤੰਬਰ ਰਿਲੀਜ਼ ਹੋਈ ਬਾਲੀਵੁੱਡ ਫਿਲਮ ‘ਹਲਕਾ’ ਵਿੱਚ ਟਾਈਟਲ ਗੀਤ ਗਾਉਣ ਵਾਲੇ ਗੁਰੂ ਨਗਰੀ ਦੇ ਦੋ
ਹੋਣਹਾਰ ਕਲਾਕਾਰਾਂ ਭੈਣ-ਭਰਾ ਪ੍ਰਥਮ ਮਲਹੋਤਰਾ ਤੇੇ ਜਾਨਵੀ ਮਲਹੋਤਰਾ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਤੇ ਠਾਕੁਰ ਜੀ ਦਾ ਅਸ਼ੀਰਵਾਦ ਲਿਆ।ਮੁੱਖ ਭਵਨ ਵਿਚ ਪੁਜਾਰੀ ਵਲੋਂ ਪ੍ਰਥਮ ਮਲਹੋਤਰਾ, ਜਾਨਵੀ ਮਲਹੋਤਰਾ ਤੇ ਉਨ੍ਹਾਂ ਦੇ ਮਾਤਾ-ਪਿਤਾ ਸਪਨਾ ਮਲਹੋਤਰਾ ਤੇ ਵਿਪੁਲ ਮਲਹੋਤਰਾ ਨੂੰ ਠਾਕੁਰ ਜੀ ਦਾ ਪ੍ਰਸ਼ਾਦ ਤੇ ਸਿਰੋਪਾਓ ਪਾ ਕੇ ਅਸ਼ੀਰਵਾਦ ਦਿੱਤਾ ਗਿਆ।
ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਸਹਾਇਕ ਸਕੱਤਰ ਅਨਿਲ ਸ਼ਰਮਾ ਤੇ ਮੈਂਬਰ ਨਰੇਸ਼ ਸ਼ਰਮਾ ਨੇ ਦੁਰਗਿਆਣਾ ਤੀਰਥ ਦੀ ਤਸਵੀਰ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ।ਮਲਹੋਤਰਾ ਭੈਣ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਸ਼੍ਰੀ ਦੁਰਗਿਆਣਾ ਮੰਦਰ ਤੋਂ ਹੀ ਕੀਤੀ ਸੀ ਅਤੇ ਇਸੇ ਲਈ ਅੱਜ ਇਥੇ ਠਾਕੁਰ ਜੀ ਦਾ ਅਸ਼ੀਰਵਾਦ ਲੈਣ ਆਏ ਹਨ।ਜਿਕਰਯੋਗ ਹੈ ਕਿ ਦੋਵਾਂ ਨੂੰ ਬਾਲੀਵੁੱਡ ਦੀ `ਹਲਕਾ` ਫਿਲਮ ਵਿਚ ਟਾਈਟਲ ਗੀਤ ਗਾਉਣ ਦਾ ਮੌਕਾ ਪ੍ਰਸਿੱਧ ਸੰਗੀਤਕਾਰ ਸ਼ੰਕਰ ਮਹਾਂਦੇਵਨ ਵਲੋਂ ਦਿੱਤਾ ਗਿਆ ਸੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media