ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਅਜੀਤ ਰੋਡ ਸਥਿਤ ਢਿੱਲੋ ਹਸਪਤਾਲ ਦੇ ਸਹਿਯੋਗ ਨਾਲ ਉਤਰੀ ਪੱਛਮੀ
ਭਾਰਤ ਦੇ ਡਾਕਟਰਾਂ ਦੀ 41ਵੀਂ ਕਾਨਫਰੰਸ ਕ੍ਰਿਸ਼ਨਾ ਕਾਨਟੀਨੋਂਟਲ ਵਿਖੇ ਵਿਸ਼ਵ ਪ੍ਰਸਿੱਧ ਕੰਨ, ਨੱਕ, ਗਲੇ ਅਤੇ ਹੈਡ ਨੱਕ ਦੇ ਮਾਹਿਰ ਸਰਜਨਾਂ ਦੀ ਦੋ ਰੋਜ਼ਾ ਚੱਲਣ ਵਾਲੀ ਉਤਰੀ ਪੱਛਮੀ ਜੋਨ ਦੀ 41ਵੀਂ ਕਾਨਫਰੰਸ ਆਯੋਜਿਤ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਸ਼ੋਕ ਗੁਪਤਾ, ਡਾ. ਜੇ.ਐਮ ਹੰਸ ਦਿੱਲੀ ਅਤੇ ਡਾ. ਦਲਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਕਰੀਬ 400 ਡੈਲੀਗੇਟ ਜਿਨ੍ਹਾਂ ਵਿੱਚ ਕੰਸਲਟੈਂਟ, ਮੈਡੀਕਲ ਪ੍ਰੈਕਟੀਸ਼ਨਰ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ।ਡਾ. ਅਸ਼ੋਕ ਗੁਪਤਾ ਨੇ ਦੱਸਿਆ ਖਿੱਲੋ ਹਸਪਤਾਲ ਵਿੱਚ ਬਹੁਤ ਹੀ ਅਡਵਾਂਸ ਈ.ਐਨ.ਟੀ ਸਰਜਰੀ ਜਿਵੇਂ ਕਿ ਗੁੰਗੇ ਤੇ ਬੋਲੇ ਬੱਚਿਆਂ ਦੇ ਕੌਚ ਲੇਅਰ ਇੰਪਲਾਟ ਕਰਨਾ ਅਤੇ ਬੋਲੇ ਵਿਅਕਤੀਆਂ ਲਈ ਕੰਨਾਂ ਦੀ ਸਰਜਰੀ ਕੀਤੀ ਗਈ। ਡਾ. ਜੇ. ਐਮ ਹੰਸ ਨੇ ਦੱਸਿਆ ਕਿ ਜੋ ਬੱਚੇ ਬੋਲਣਾ ਅਤੇ ਸੁਣ ਨਹੀ ਸਕਦੇ, ਉਨ੍ਹਾਂ ਦਾ ਨਵੀਂ ਤਕਨੀਕ ਨਾਲ ਇਲਾਜ ਸੰਭਵ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰੋਨਿਕ ਡਿਵਾਇਜ਼ ਨਾਲ ਸਰਜਰੀ ਕਰਕੇ ਨਵਾਂ ਜੀਵਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਇਲਾਜ ਸਹੀ ਸਮੇਂ `ਤੇ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਉਕਤ ਬਿਮਾਰੀ ਦੇ ਕਈ ਕੇਸ ਹਨ, ਪਰ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਇਲਾਜ ਸਮੇਂ ਸਿਰ ਨਹੀ ਕਰਵਾ ਰਹੇ।ਉਨ੍ਹਾਂ ਨੇ ਕਿਹਾ ਕਿ ਜਦੋਂ ਨਵ ਜੰਨਮੇ ਬੱਚਿਆਂ ਨੂੰ ਉਕਤ ਬਿਮਾਰੀ ਹੋਵੇ ਤਾਂ ਉਸ ਦਾ ਇਲਾਜ ਉਸੇ ਸਮੇਂ ਕਰਵਾਉਣਾ ਚਾਹੀਦਾ ਹੈ, ਕਿਉਂਕਿ ਨਵੀਂ ਤਕਨੀਕ ਨਾਲ ਇਸ ਦਾ ਇਲਾਜ ਸੰਭਵ ਹੈ।ਜੋ ਕਿ ਸਰਜਰੀ ਰਾਹੀਂ ਕੀਤਾ ਜਾ ਰਿਹਾ ਹੈ।
ਕਾਨਫਰੰਸ ਦੇ ਪਹਿਲੇ ਦਿਨ ਮੁੱਖ ਮਹਿਮਾਨ ਡਾ. ਹਰਿੰਦਰ ਸਿੰਘ ਗਿੱਲ ਪਹੰੁਚੇ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਐਮ.ਪੀ ਪੋਪਲੀ ਨੇ ਕੀਤੀ।ਕਾਨਫਰੰਸ ਵਿੱਚ ਡਾ. ਦਲਵੀਰ ਸਿੰਘ ਗਰੇਵਾਲ, ਡਾ. ਜੇ.ਐਮ ਹੰਸ, ਡਾ. ਅਸ਼ੋਕ ਗੁਪਤਾ, ਡਾ. ਕਪਿਲ ਸਿੱਕਾ, ਡਾ. ਸੀ.ਪ੍ਰੀਤਮ, ਡਾ. ਰਵੀ ਵਰਮਾ ਅਤੇ ਡਾ. ਪੀ.ਕੇ ਰਾਠੌੜ ਨੇ ਬੋਲੇਪਨ, ਕੰਨਾਂ ਦੀ ਇਨਫੈਕਸ਼ਨ ਅਤੇ ੳਪਟਿਕ ਨਰਵ ਦੇ ਆਪਰੇਸ਼ਨ ਦੇ ਵੱਖ-ਵੱਖ ਵਿਸ਼ਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media