ਬੈਗ ਵਿਚੋਂ ਭਾਰੀ ਮਾਤਰਾ ‘ਚ ਨਸ਼ੇ ਦੀਆਂ ਗੋਲੀਆਂ ਅਤੇ ਸ਼ੀਸ਼ੀਆਂ ਬਰਾਮਦ
ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੀ ਤੰਦਰੁਸਤ ਮਿਸ਼ਨ ਅਤੇ ਜਿਲ੍ਹਾ ਪੁਲਿਸ ਪ੍ਰਸਾਸ਼ਨ ਦੀ ਨਸ਼ਾ ਰੋਕੂ ਮੁਹਿੰਮ ਦਮ
ਤੋੜੀ ਦੀ ਨਜ਼ਰ ਆ ਰਹੀ ਹੈ, ਜਿਨ੍ਹਾਂ ਇਸ ਦਾ ਨਸ਼ਾ ਰੋਕਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਹੀ ਇਹ ਵੱਧ ਫੁੱਲ ਰਿਹਾ ਹੈ।ਇਸ ਦੀ ਮਿਸਲ ਹਰ ਰੋਜ਼ ਕਿਤੇ ਨਾ ਕਿਤੇ ਮਿਲ ਰਹੀ ਹੈ। ਕੁੱਝ ਦਿਨ ਪਹਿਲਾ ਇਕ ਨੌਜਵਾਨ ਵਲੋਂ ਆਪਣੇ ਗੁਪਤ ਅੰਗ ਵਿੱਚ ਨਸ਼ੇ ਦਾ ਟੀਕਾ ਲਗਾਉਣ ਉਪਰੰਤ ਸਿਵਲ ਹਸਪਤਾਲ ਬੇਹੋਸ਼ੀ ਦੀ ਹਾਲਤ ਵਿੱਚ ਦਾਖਲ ਕੀਤਾ ਗਿਆ ਸੀ ਅੱਜ ਫਿਰ ਸਥਾਨਕ ਪ੍ਰਤਾਪ ਨਗਰ ਵਿਖੇ ਇੱਕ ਨੌਜਵਾਨ ਨਸ਼ੇੇ ਦੀ ਗੰਭੀਰ ਹਾਲਤ ਵਿੱਚ ਬੇਹੋਸ਼ ਸੜਕ ’ਤੇ ਪਿਆ ਮਿਲਿਆ। ਜਿਸ ਦੀ ਸੂਚਨਾ ਮਿਲਣ `ਤੇ ਸਹਾਰਾ ਵਰਕਰ ਸਰਵਜੀਤ ਸਿੰਘ, ਮਨੀ ਸ਼ਰਮਾ ਟੀਮ ਸਮੇਤ ਘਟਨਾ ਵਾਲੀ ਥਾਂ `ਤੇ ਪਹੁੰਚੇ, ਜਿਥੇ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਪਿਆ ਸੀ ਅਤੇ ਉਸ ਦੇ ਕੋਲ ਚਿੱਟੇ ਦੀ ਲਗਾਈ ਹੋਈ ਸਰਿੰਜ ਵੀ ਪਈ ਸੀ। ਉਥੇ ਇੱਕ ਬੈਗ ਵੀ ਪਿਆ ਸੀ, ਜਿਸ ਨਸ਼ੇ ਦੀਆਂ ਗੋਲੀਆਂ ਅਤੇ ਸ਼ੀਸੀਆਂ ਸਨ।ਨੌਜਵਾਨ ਦੀ ਜ਼ੇਬ ਵਿੱਚੋਂ ਇੱਕ ਲਿਫਾਫੇ ਵਿੱਚ ਥੋੜਾ ਜਿਹਾ ਚਿੱਟਾ ਸੀ। ਸਹਾਰਾ ਟੀਮ ਨੇ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਸ਼ੁਰੂ ਹੋਇਆ।ਹਸਪਤਾਲ ਵਿੱਚ ਦਾਖਲ ਨੌਜਵਾਨ ਨੇ ਹੋਸ਼ `ਚ ਆਉਣ `ਤੇ ਆਪਣਾ ਨਾਂ ਜਗਦੀਪ ਸਿੰਘ ਉਮਰ 20 ਸਾਲ ਦੱਸੀ।ਉਸ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਨਸ਼ੇ ਦੀ ਵਰਤੋਂ ਕਰਦਾ ਆ ਰਿਹਾ ਹੈ ਅਤੇ ਉਸ ਨੇ ਆਈ.ਟੀ.ਆਈ ਵਿਚੋਂ ਰੈਫਰੀਜੇਟਰ ਦਾ ਕੋਰਸ ਕੀਤਾ ਹੋਇਆ ਹੈ ਅਤੇ ਮਾੜੀ ਸੰਗਤ ਵਿੱਚ ਰਲਕੇ ਨਸ਼ੇ ਦਾ ਆਦੀ ਹੋ ਗਿਆ।
ਸਿਵਲ ਹਸਪਤਾਲ ਪਹੁੰਚੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਡਿਊਟੀ `ਤੇ ਤਾਇਨਾਤ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਸਹਾਰਾ ਵੱਲੋਂ ਚੁੱਕ ਕੇ ਹਸਪਤਾਲ ਲਿਆਂਦਾ ਗਿਆ ਅਤੇ ਨੌਜਵਾਨ ਨੇ ਬਹੁਤ ਹੀ ਜ਼ਿਆਦਾ ਨਸ਼ੇ ਦੇ ਸੇਵਨ ਕੀਤਾ ਹੋਇਆ ਸੀ, ਜਿਸ ਦਾ ਉਨਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media