ਪਿੰਡ ਹਰਿਓਂ ਦੇ ਦੌਰੇ ਦੌਰਾਨ ਲੋਕਾਂ ਤੋਂ ਮੰਗਿਆ ਸਹਿਯੋਗ
ਸਮਰਾਲਾ, 9 ਸਤੰਬਰ (ਪੰਜਾਬ ਪੋਸਟ – ਕੰਗ) ਬਲਾਕ ਸੰਮਤੀ ਲਈ ਗਹਿਲੇਵਾਲ ਜੋਨ ਨੰ: 2 ਰਿਜ਼ਰਵ ਤੋਂ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕਰ ਕੇ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਪਿੰਡ ਹਰਿਓਂ ਵਿਖੇ ਧਾਰਮਿਕ ਸਥਾਨ `ਤੇ ਮੱਥਾ ਟੇਕ ਕੇ ਉਨਾਂ ਘਰ ਘਰ ਜਾ ਕੇ ਵੋਟਾਂ ਮੰਗੀਆਂ।ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਚੋਣ ਲੜਨ ਦਾ ਮੁੱਖ ਕਾਰਨ ਆਮ ਲੋਕਾਂ ਦੀ ਸੇਵਾ ਦੇ ਨਾਲ ਨਾਲ ਉਨਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ, ਜਿਸ ਨਾਲ ਆਮ ਲੋਕੀ ਆਪਣੇ ਵੋਟ ਦਾ ਹੱਕ ਪਛਾਣ ਕੇ ਸਹੀ ਨੁਮਾਇੰਦੇ ਦੀ ਚੋਣ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਾਲਾਂ `ਤੇ ਝਾਤ ਮਾਰੀ ਜਾਵੇ ਤਾਂ ਲੋਕਾਂ ਨੂੰ ਹੁਣ ਇਹ ਵੀ ਯਾਦ ਨਹੀਂ ਹੋਣਾ ਕਿ ਪਿਛਲੇ ਅਰਸੇ ਦੌਰਾਨ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤਿਆ ਸੀ, ਉਸ ਦੁਆਰਾ ਕੀਤੇ ਕੰਮਾਂ ਬਾਰੇ ਤਾਂ ਗੱਲ ਕਰਨੀ ਦੂਰ ਦੀ ਗੱਲ ਹੈ।ਇਸ ਲਈ ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਉਨਾਂ ਦਾ ਸਹਿਯੋਗ ਕਰਨ।ਇਸ ਦੌਰੇ ਦੌਰਾਨ ਪਿੰਡ ਹਰਿਓਂ ਦੇ ਵਸਨੀਕਾਂ ਨੇ ਦਰਸ਼ਨ ਸਿੰਘ ਬੌਂਦਲੀ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਦਿੰਦੇ ਹੋਏ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਹ ਉਹ ਦੋਨਾਂ ਪਾਰਟੀਆਂ ਤੋਂ ਤੰਗ ਹਨ ਅਤੇ ਇਸ ਵਾਰੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ। ਇਸ ਸਮੇਂ ਫੌਜੀ ਬਾਲਿਓਂ, ਜੁਝਾਰ ਸਿੰਘ ਓਟਾਲ, ਜੋਧਾ ਬੌਂਦਲੀ, ਸੁਖਮਨ ਹਰਿਓਂ, ਵਿੱਕੀ ਹਰਿਓਂ, ਬਲਜੀਤ ਸਿੰਘ, ਦਲਵੀਰ ਸਿੰਘ, ਹਰਦੀਪ ਸਿੰਘ, ਅਮਨ ਬੌਂਦਲੀ, ਰਵਿੰਦਰ ਸਿੰਘ, ਬਿੱਟੂ ਹਰਿਓਂ, ਟੋਨੀ ਹਰਿਓਂ ਆਦਿ ਵੀ ਹਾਜਰ ਸਨ।
Punjab Post Daily Online Newspaper & Print Media