Thursday, September 24, 2026

ਕਿੱਕ ਬਾਕਸਿੰਗ `ਚ ਗੋਲਡ ਮੈਡਲ ਜਿੱਤ ਪਰਤੀਆਂ ਖਿਡਾਰਣਾਂ ਦੀ ਸਿਖਿਆ ਮੰਤਰੀ ਨੇ ਕੀਤੀ ਅਫਜ਼ਾਈ

ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਨੂੰ 50 ਹਜ਼ਾਰ ਦੀ ਗਰਾਂਟ ਦਾ ਕੀਤਾ ਐਲਾਨ

PPN0909201808ਅੰਮ੍ਰਿਤਸਰ 9 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕਿੱਕ ਬਾਕਸਿੰਗ ਐਸੋਸੀਏਸ਼ਨ ਵਲੋਂ ਬਠਿੰਡਾ ਵਿਖੇ ਕਰਵਾਏ ਗਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀਆਂ ਖਿਡਾਰਣਾਂ ਵਲੋ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਹਾਸਲ ਕੀਤ।ਸ਼ਾਨਦਾਰ ਜਿੱਤ ਉਪਰੰਤ ਅੰਮਿ੍ਰਤਸਰ ਵਿਖੇ ਪੁੱਜਣ `ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਉਨਾਂ੍ਹ ਦੀ ਗੋਲਡ ਮੈਡਲ ਪਾ ਕੇ ਹੋਸਲਾ ਅਫਜ਼ਾਈ ਕੀਤੀ।
        ਸੋਨੀ ਨੇ ਦੱਸਿਆ ਕਿ ਇੰਨਾਂ੍ਹ ਬੱਚਿਆਂ ਵਿਚੋ ਗੋਲਡ ਮੈਡਲ ਜਿੱਤ ਕੇ ਆਉਣ ਵਾਲਿਆਂ ਦੀ ਚੋਣ ਹੁਣ ਨੈਸ਼ਨਲ ਲੈਵਲ ਲਈ ਹੋ ਗਈ ਹੈ ਅਤੇ ਉਨਾਂ੍ਹ ਨੂੰ ਪੂਰੀ ਆਸ ਹੈ ਕਿ ਇਹ ਕੁੜੀਆਂ ਰਾਸ਼ਟਰੀ ਪੱਧਰ `ਤੇ ਵੀ ਚੰਗਾ ਨਾਮਣਾ ਖੱਟਣਗੀਆਂ ਅਤੇ ਗੋਲਡ ਮੈਡਲ ਜਿੱਤਣਗੀਆਂ।ਉਨਾਂ ਨੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਹਰਿਆਣਾ ਵਾਂਗ ਖਿਡਾਰੀਆਂ ਨੂੰ ਹਰ ਸਹੂਲਤ ਪ੍ਰਦਾਨ ਕਰੇਗੀ।ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਦੇ ਪੀਰੀਅਡ ਸ਼ੁਰੂ ਕੀਤੇ ਗਏ ਹਨ ਅਤੇ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਦੇ ਸਕੂਲ ਮੁਕਾਬਲੇ ਵੀ ਕਰਵਾਏ ਜਾਣਗੇ।
        ਉਨਾਂ ਨੇ ਕਿੱਕ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਨੂੰ ਵੀ ਮੁਬਾਰਕਾਂ ਦਿੱਤੀਆਂ।ਇਸ ਮੋਕੇ ਵਿਕਾਸ ਸੋਨੀ ਕੋਸਲਰ, ਬਲਜਿੰਦਰ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ, ਬਾਕਸਰ ਨਵਨੀਨ ਸਿੰਘ, ਨਰਿੰਦਰ ਸਿੰਘ, ਕਿਸ਼ਨ ਸ਼ਰਮਾ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply