Tuesday, July 28, 2026

ਗਲਤ ਦੋਸ਼ਾਂ ਹੇਠ ਦਰਜ਼ ਕੇਸ ਵਿਚੋਂ ਬਾਇੱਜ਼ਤ ਬਰੀ

PPN1009201801ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਦੀ ਮਾਨਯੋਗ ਸੁਰੇਖਾ ਰਾਣੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਅਦਾਲਤ ਵੱਲੋਂ ਹੈਡ ਮਾਸਟਰ ਲਾਭ ਸਿੰਘ ਨੂੰ ਬਾਇੱਜ਼ਤ ਬਰੀ ਕਰ ਦਿਤਾ ਹੈ।ਮਾਸਟਰ ਲਾਭ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਕਰਤਾ (ਉਸ ਸਮੇਂ ਉਸ ਨੇ ਜਿਲ੍ਹਾ ਸਿੱਖਿਆ ਅਫਸਰ) ਅਮਰਜੀਤ ਕੌਰ ਕੋਟਫੱਤਾ ਪਤਨੀ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨਾਲ ਦੁਰਵਿਵਹਾਰ ਕੀਤਾ ਅਤੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਤੇ ਇਸ ਉਪਰੰਤ ਉਹਨਾਂ ਦੇ ਚਰਿੱਤਰ ਪ੍ਰਤੀ ਗਲਤ ਸ਼ਬਦਾਵਲੀ ਲਿਖ ਕੇ ਇਸ਼ਤਿਹਾਰ ਵੀ ਵੰਡੇ ਗਏ।ਇਸ ਸ਼ਿਕਾਇਤ `ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ।ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਜਿਸ ਦਿਨ ਦੇ ਮੁਦੱਈ ’ਤੇ ਇਸ਼ਤਿਹਾਰ ਵੰਡਣ ਦੇ ਦੋਸ਼ ਲਾਏ ਗਏ ਸਨ, ਉਸ ਦਿਨ ਹੈਡ ਮਾਸਟਰ ਲਾਭ ਸਿੰਘ ਜਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਵਿੱਚ ਮੌਜੂਦ ਸਨ, ਜਦੋਂ ਕਿ ਬਠਿੰਡਾ ਵਿੱਚ ਪੈਂਫਲੇਟ ਵੰਡਣ ਸਮੇਂ ਇੱਕ ਵਿਅਕਤੀ ਦੋ ਥਾਂ `ਤੇ ਕਿਵੇਂ ਪਹੰੁਚ ਸਕਦਾ ਹੈ? ਜਿਸ ਦਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਤੇ ਸ਼ਿਕਾਇਤਕਰਤਾ ਜਿਲ੍ਹਾ ਸਿੱਖਿਆ ਅਫਸਰ ਦੇ ਦੋਸ਼ ਝੂਠੇ ਸਾਬਤ ਹੋਏ ਅਤੇ ਮਾਨਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਾਨਯੋਗ ਸੁਰੇਖਾ ਰਾਣੀ ਵੱਲੋਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੁਲਜ਼ਮ ਹੈਡ ਮਾਸਟਰ ਲਾਭ ਸਿੰਘ ਨੂੰ ਬਰੀ ਕਰਾਰ ਦੇ ਦਿੱਤਾ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਸਮੇਂ ਦੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸੱਤਾ ਧਿਰ ਦੇ ਦਬਾਅ ਹੇਠ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply