ਜੰਡਿਆਲਾ ਗੁਰੂ, 10 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਜੋਨ ਪੱਧਰ ਦੇ ਹਾਕੀ, ਫੁੱਟਬਾਲ, ਵਾਲੀਬਾਲ, ਖੋਅ-ਖੋਅ, ਹੈਂਡਬਾਲ ਤੇ ਕਬੱਡੀ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡਾਂ ਵਿੱਚ ਸੇਂਟ ਸੋਲਜ਼ਰ ਇਲੀਟ ਕਾਂਨਵੈਂਟ ਸਕੂਲ ਜੰਡਿਆਲਾ ਗੁਰੂੁ ਦੇ ਵਿਦਿਆਰਥੀਆਂ ਨੇ ਸਾਰੀਆਂ ਗੇਮਾਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਝੰਡਾ ਲਹਿਰਾਇਆ।
ਵਾਲੀਬਾਲ ਅੰਡਰ-19 ਗੋਲਡ ਮੈਡਲ, ਅੰਡਰ-17 ਸਿਲਵਰ ਮੈਡਲ, ਫੁੱਟਬਾਲ ਅੰਡਰ-19 ਸਿਲਵਰ ਮੈਡਲ, ਅੰਡਰ-17 ਸਿਲਵਰ ਮੈਡਲ, ਅੰਡਰ-14 ਸਿਲਵਰ ਮੈਡਲ।ਹੈਂਡਬਾਲ ਲੜਕੀਆਂ : ਅੰਡਰ -17 ਗੋਲਡ ਮੈਡਲ, ਅੰਡਰ -14 ਸਿਲਵਰ ਮੈਡਲ, ਖੋਹ-ਖੋਹ ਅੰਡਰ-14 ਗੋਲਡ ਮੈਡਲ, ਕਬੱਡੀ ਅੰਡਰ -17 ਗੋਲਡ ਮੈਡਲ, ਅੰਡਰ -19 ਸਿਲਵਰ ਮੈਡਲ, ਅੰਡਰ -14 ਤਾਂਬੇ ਦਾ ਤਮਗਾ।ਜਿੱਤ ਉਪਰੰਤ ਸਕੂਲ ਆਉਣ `ਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਸਟਾਫ ਨੇ ਸ਼ਾਨਦਾਰ ਕੇ ਹਰੇਕ ਟੀਮ ਦਾ ਸਵਾਗਤ ਕੀਤਾ।ਹਰ ਟੀਮ ਵਿੱਚੋਂ 6 ਤੋਂ 8 ਬੱਚੇ ਡਿਸਟਰਿਕ ਪੱਧਰ ਦੀਆਂ ਖੇਡਾਂ ਲਈ ਚੁਣੇ ਗਏ।ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਡੀ.ਪੀ.ਈ ਸੰਤੋਖ ਸਿੰਘ, ਰੁਪਿੰਦਰ ਕੌਰ, ਜਤਿੰਦਰ ਸਿੰਘ ਅਤੇ ਰਾਹੁਲ ਰਤਨ ਨੂੰ ਜਾਂਦਾ ਹੈ, ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਇਹ ਕਾਮਯਾਬੀ ਸੰਭਵ ਹੋ ਸਕੀ ਹੈ।ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਸੰਦੇਸ਼ ਭੇਜਿਆ ਗਿਆ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media