Thursday, October 1, 2026

ਪੀਰ ਬਾਬਾ ਮੇਹਿਦੀ ਸ਼ਾਹ ਦਾ 15ਵਾਂ ਸਲਾਨਾ ਜੋੜ ਮੇਲਾ ਮਨਾਇਆ

PPN1009201813ਜੰਡਿਆਲਾ ਗੁਰੂ, 10 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੀਰ ਬਾਬਾ ਮੇਹਿਦੀ ਸ਼ਾਹ ਦਾ 15 ਵਾਂ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਮਹੁੱਲਾ ਸੇਖੂਪੁਰਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਬਾਬਾ ਸੋਨੂੰ ਮੱਲ ਬਾਲੇ ਸ਼ਾਹ, ਅਵਤਾਰ ਸਿੰਘ ਕਾਲਾ, ਨਿਰਮਲ ਸਿੰਘ, ਲਖਬੀਰ ਸਿੰਘ ਰਿੰਕੂ, ਹਰਭਜਨ ਸਿੰਘ ਸਾਬਕਾ ਈ.ਟੀ.ਓ ਨੇ ਅਦਾ ਕੀਤੀ।ਪੀਰ ਬਾਬਾ ਮੇਹਿਦੀ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਸੋਨੂੰ ਮੱਲ ਵਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਵਿੱਕੀ ਅਲੀ ਤੇ ਲੱਕੀ ਅਲੀ ਨੇ ਪੀਰਾਂ ਦੀਆਂ ਕਵਾਲੀਆਂ ਪੇਸ਼ ਕੀਤੀਆਂ।ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਸੋਨੂੰ ਮੱਲ ਨੇ ਦੱਸਿਆ ਕਿ ਲੋਕ ਹਰ ਵੀਰਵਾਰ ਨੂੰ ਵੱਡੀ ਗਿਣਤੀ `ਚ ਇਥੇ  ਮੱਥਾ ਟੇਕਣ ਆਉਂਦੇ ਹਨ।ਮੇਲੇ ਦੌਰਾਨ ਲੰਗਰ ਦਾ ਖਾਸ ਪ੍ਬੰਧ ਕੀਤਾ ਗਿਆ।
   

 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply