Friday, September 25, 2026

ਕੰਪਿਊਟਰ ਸਿਖਲਾਈ ਸਰਟੀਫੇਕਟ ਵੰਡੇ ਗਏ

PPN1209201805ਬਠਿੰਡਾ, 12 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰੱਸਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ `ਤੇ ਵਲੋਂ ਜਿਥੇ ਗਰੀਬ, ਵਿਧਵਾਵਾਂ, ਬਜ਼ੁਰਗ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਅਤੇ ਅੰਗਹੀਣਾਂ ਨੂੰ ਇਕਾਈ ਵਲੋ ਇਸ ਮਹੀਨੇ ਦੀ ਰਾਸ਼ਨ ਸਮਗਰੀ ਤੇ ਮਾਇਕ ਸਹਾਇਤਾ ਦੇਣ ਦੇ ਉਪਰਾਲੇ ਕੀਤੇ ਜਾਂਦੇ ਹਨ।ਉਥੇ ਹੀ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਲਾਈ ਕਢਾਈ ਅਤੇ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ, ਕੋਰਸ ਪੂਰਾ ਹੋਣ ‘ਤੇ ਇਕਾਈ ਮੈਂਬਰ ਬੱਚਿਆਂ ਨੂੰ ਸੀ.ਐਲ.ਸੀ ਸਰਟੀਫੇਕਟ ਦਿੱਤੇ ਗਏ।ਇਕਾਈ ਦੇ ਮੈਂਬਰ ਕਰਤਾਰ ਸਿੰਘ ਜੱਜ ਪ੍ਰੈਸ ਨਾਲ ਜਾਣਕਾਰੀ ਦਿੰਦੇ ਕਿਹਾ ਕਿ ਇਸ ਨੇਕ ਕੰਮ ਤੋਂ ਇਲਾਵਾ ਸਮਾਜਿਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ।ਇਸ ਮੌਕੇ ਹਰਿੰਦਰਪਾਲ ਸਿੰਘ, ਰਾਜਿੰਦਰ ਸਿੰਘ ਮਰਵਾਹਾ, ਚੰਦਰ ਪ੍ਰਕਾਸ਼, ਰਾਜਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply