Sunday, March 15, 2026

ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ `ਚ ਖੜੇ ਆਪ ਉਮੀਦਵਾਰਾਂ ਦੇ ਹੱਕ `ਚ ਭਗਵੰਤ ਮਾਨ ਵਲੋਂ ਤੂਫਾਨੀ ਦੌਰਾ

PPN1209201810ਭੀਖੀ, 12 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਤਿੱਖਾ ਕਰਦੇ ਹੋਇਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਚੋਣ ਹਲਕਾਂ ਹੀਰੋ ਕਲਾਂ, ਹਮੀਰਗੜ੍ਹ ਢੈਪਈ, ਧਲੇਵਾ, ਕੋਟੜਾ ਅਤੇ ਅਕਲੀਆਂ ਦਾ ਤੂਫਾਨੀ ਦੌਰਾ ਕੀਤਾ।
ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਆਮ ਆਗੂ ਨੇ ਕਿਹਾ ਕਿ ਸੂਬੇ ਦੇ ਲੋਕਾ ਦੀ ਲੁੱਟ-ਖਸੁੱਟ ਲਈ ਕੈਪਟਨ ਅਤੇ ਬਾਦਲ ਇੱਕੋ ਸਿੱਕੇ ਦੇ ਦੋ ਪਾਸੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਤੇ ਨਿਰਦੋਸ਼ ਲੋਕਾਂ `ਤੇ ਕੀਤੀ ਫਾਇਰਿੰਗ’ਚ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਹਰਬਾ ਵਰਤ ਰਹੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਹੇਰਾ-ਫੇਰੀ ਕਰਕੇ ਸੰਵਿਧਾਨਿਕ ਕਚਿਹਰੀ ਵਿੱਚੋ ਭਾਵੇ ਪਿਉ-ਪੁੱਤ ਨੂੰ ਬਚਾ ਲਵੇ, ਪ੍ਰੰਤੂ ਉਪਰ ਵਾਲਾ ਇਸ ਸਾਰੇ ਕੁੰਨਬੇ ਨੂੰ ਮੁਆਫ ਨਹੀ ਕਰੇਗਾ।ਭਗਵੰਤ ਮਾਨ ਨੇ ਸਰਕਾਰ ਦੀ ਨਿੰਦਾ ਕਰਦੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਨੋਜਵਾਨ ਰੁਜ਼ਗਾਰ ਲਈ ਠੋਕਰਾਂ ਖਾਹ ਰਹੇ ਹਨ ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰੇ ਹੋਏ ਹਨ।
ਅਕਾਲੀਆਂ ਨੂੰ ਲੰਬੇ ਹੱਥੀ ਲੈਦਿਆਂ ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸਿੱਪ ਕੰੁਨਬਾਪ੍ਰਸਤੀ `ਚ ਗ੍ਰਸਤ ਹੈ।ਅੱਜ ਸਾਰੇ ਵੱਡੇ ਲੀਡਰਾਂ ਦੇ ਪੁੱਤ, ਨੂੰਹਾਂ ਅਤੇ ਇੱਥੋ ਤੱਕ ਪੋਤਰੇ ਵੀ ਸੱਤਾ ਸ਼ਾਸਨ ਦਾ ਹਿੱਸਾ ਬਣ ਰਹੇ ਹਨ।ਉਨ੍ਹਾਂ ਅਕਾਲੀਆ ਦੀ ਨਿੰਦਾ ਕਰਦੇ ਕਿਹਾ ਕਿ ਅਕਾਲੀ ਲੀਡਰ ਹਮੇਸ਼ਾਂ ਧਰਮ ਦੇ ਨਾਮ `ਤੇ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾ ਕੇ ਸੂਬੇ ਵਿੱਚ ਰਾਜ ਕੀਤਾ ਹੈ।ਸ਼ੋ੍ਰਮਣੀ ਅਕਾਲੀ ਦਲ ਨੂੰ ‘ਸਿਰੋਮੁੰਨੀ ਅਕਾਲੀ ਦਲ’ ਕਹਿੰਦੇ ਹੋਏ ਕਿਹਾ ਕਿ ਅਕਾਲੀ ਦਲ ਦਾ ਇੱਕ ਵੀ ਵਿਧਾਇਕ ਅੰਮ੍ਰਿਤਧਾਰੀ ਨਹੀ।
ਲੋਕਾਂ ਸਾਹਮਣੇ ਆਪਣੀ ਪਾਰਟੀ ਏਜੰਡਾ ਰੱਖਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤ ਸੰਸਥਾਵਾਂ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਸਮੂਹ ਪਿੰਡਾਂ ਵਿੱਚ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋਵੇ।ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿੱਚ ਸਿਹਤ ਅਤੇ ਸਿੱਖਿਆ ਦਾ ਪੱਧਰ ਉਪਰ ਚੁੱਕਣ ਲਈ ਜਿਆਦਾ ਬਲ ਦੇਣਗੇ ਇਸ ਲਈ ਲੋੜੀਦੇ ਵਿਕਾਸ ਵਾਸਤੇ ਉਹ ਭ੍ਰਿਸ਼ਟਾਚਾਰ ਮੁੱਕਤ ਤੰਤਰ ਮੁਹੱਈਆਂ ਕਰਵਾਉਣ ਲਈ ਦ੍ਰਿੜ ਸੰਕਲਪ ਹਨ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਲੋਕਾਂ ਦੀਆਂ ਭਾਵਨਾਵਾਂ `ਤੇ ਖਰ੍ਹੇ ਉਤਰਨ ਲਈ ਹਿੱਕ ਡਾਹ ਕੇ ਕੰਮ ਕਰ ਰਹੇ ਹਨ।ਉਨ੍ਹਾਂ ਪੰਚਾਇਤ ਸੰਮਤੀ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਦੀ ਜਿੱਤ ਲਈ ਵੋਟਾਂ ਦੀ ਮੰਗ ਕਰਦਿਆ ਕਿਹਾ ਕਿ ਆਪ ਦੇ ਕਾਰਕੁੰਨ ਸ਼ਿੱਦਤ ਨਾਲ ਲੋਕ ਸੇਵਾ ਕਰਨਗੇ।
ਚੋਣ ਰੈਲੀਆਂ ਦੋਰਾਨ ਉਨ੍ਹਾਂ ਨਾਲ ਹੀਰੋ ਕਲਾਂ ਜੋਨ ਦੇ ਉਮੀਦਵਾਰ ਨਿਰਭੇ ਸਿੰਘ, ਹਮੀਰਗੜ੍ਹ ਢੈਪਈ ਜੋਨ ਦੇ ਉਮੀਦਵਾਰ ਜਗਮੀਤ ਸਿੰਘ ਸਵੀ, ਧਲੇਵਾ ਜੋਨ ਦੇ ਕੁੰਦਨ ਸਿੰਘ ਅਤੇ ਕੋਟੜਾ ਜੋਨ ਦੇ ਉਮੀਦਵਾਰ ਰਣਜੀਤ ਸਿੰਘ, ਮਾਸਟਰ ਵਰਿੰਦਰ ਸੋਨੀ, ਪਰਵਿੰਦਰ ਸਿੰਘ ਕੂੰਨਰ ਆਦਿ ਆਮ ਆਦਮੀ ਪਾਰਟੀ ਦੇ ਕਾਰਕੁੰਨ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply