
ਨਵੀਂ ਦਿੱਲੀ, 22 (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸੰਗਤਾਂ ਨੂੰ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸ਼ਬਦ ਵਿਚਾਰ ਨਾਲ ਜੋੜਨ ਲਈ ਜਪੁਜੀ ਸਾਹਿਬ ਅਤੇ ਸਿੱਖ ਰਹਿਤ ਮਰਿਯਾਦਾ ਪ੍ਰਤਿਯੋਗਿਤਾ ਗੁਰੂ ਪਿਆਰਾ ਪਰਿਵਾਰ 2014 ਦੇ ਲਿਖਤੀ ਪੇਪਰ ਟੈਸਟ ਵਿੱਚ 10 ਸੈਂਟਰਾਂ ‘ਤੇ ਮਿਤੀ 24 ਅਗਸਤ 2014 ਨੂੰ ਲਗਭਗ 7400 ਪ੍ਰਾਣੀ ਲਿਖਤੀ ਪੇਪਰ ਦੇਣਗੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਯੂਥ ਅਤੇ ਐਜੂਕੇਸ਼ਨ ਵਿੰਗ ਵੱਲੋਂ ਕਰਵਾਏ ਜਾ ਰਹੇ ਇਸ ਉਪਰਾਲੇ ਵਿੱਚ ਪੱਛਮ ਜ਼ੋਨ ਚੋਂ 860, ਸਾਉਥ ਜ਼ੋਨ ਤੋਂ 525 ਸੈਂਟ੍ਰਲ ਜ਼ੋਨ ਤੋਂ 597 ਨੋਰਥ ਜ਼ੋਨ ਤੋਂ 1021 ਅਤੇ ਇਸਟ ਜ਼ੋਨ ਤੋਂ 700 ਪਰਿਵਾਰਾਂ ਵੱਲੋਂ ਇਸ ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਸਤੇ ਪਹਿਲ ਕਦਮੀ ਕੀਤੀ ਗਈ ਹੈ, ਜਿਨ੍ਹਾਂ ਨੂੰ ਜਪੁਜੀ ਸਾਹਿਬ ਜੀ ਦੀ ਬਾਣੀ ਦੀ ਕਲਾਸਾਂ ਰਾਹੀਂ ਭਰਪੁਰ ਜਾਣਕਾਰੀ ਵੀ ਮੁਹਇਆ ਕਰਵਾਈ ਗਈ ਹੈ ਅਤੇ ਹਰ ਪਰਿਵਾਰ ਦੇ 2 ਮੈਂਬਰ ਜਪੁਜੀ ਸਾਹਿਬ ਜੀ ਦੀ ਬਾਣੀ ਦੇ ਸਾਰ ਅਤੇ ਅਰਥਾਂ ਬਾਰੇ ਹੋਣ ਵਾਲੇ ਇਸ ਲਿਖਤੀ ਟੈਸਟ ਵਿੱਚ ਹਿੱਸਾ ਲੈ ਕੇ ਦਿੱਲੀ ਕਮੇਟੀ ਵੱਲੋਂ ਦਿੱਤੇ ਜਾ ਰਹੇ ਇਨਾਮਾਂ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨਗੇ।
ਪ੍ਰਤਿਯੋਗਿਤਾ ਦਾ ਰਿਜ਼ਲਟ ਦਿੱਲੀ ਕਮੇਟੀ ਵੱਲੋਂ 2 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਜੇਤੂ ਪਰਿਵਾਰਾਂ ਨੂੰ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ, ਤੀਜਾ ਇਨਾਮ 25 ਹਜ਼ਾਰ, ਚੌਥਾ ਇਨਾਮ 5 ਹਜ਼ਾਰ ਦੇ 10 ਇਨਾਮ, ਪੰਜਵਾ ਇਨਾਮ 2500 ਦੇ 25 ਇਨਾਮ ਅਤੇ 500 ਵਿਸ਼ੇਸ਼ ਇਨਾਮ ਤਕਸੀਮ ਕੀਤੇ ਜਾਣਗੇ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ, ਤਿਲਕ ਨਗਰ, ਫਤਿਹ ਨਗਰ, ਨਾਨਕ ਪਿਆਉੁ ਸਾਹਿਬ, ਲੋਨੀ ਰੋਡ, ਹਰਿਗੋਬਿੰਦ ਐਨਕਲੇਵ, ਇੰਡੀਆ ਗੇਟ, ਕਰੋਲ ਬਾਗ, ਕਾਲਕਾ ਜੀ ਅਤੇ ਵਸੰਤ ਵਿਹਾਰ ਬ੍ਰਾਂਚਾ ਵਿੱਚ ਦਿੱਲੀ ਕਮੇਟੀ ਵੱਲੋਂ ਇਨ੍ਹਾਂ ਲਿਖਤੀ ਟੈਸਟਾਂ ਨੂੰ ਲੈਣ ਵਾਸਤੇ ਸੈਂਟਰ ਬਨਾਏ ਗਏ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media