ਵਿਰਾਸਤੀ ਇਮਾਰਤ ਦਾ ਦਰਜਾ ਦੇਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ
ਫਾਜ਼ਿਲਕਾ 22, ਅਗਸਤ 2014 (ਵਿਨੀਤ ਅਰੋੜਾ / ਸ਼ਾਇਨ ਕੁੱਕੜ) :ਫਾਜ਼ਿਲਕਾ ਦੀ ਸਭ ਤੋਂ ਪੁਰਾਣੀਰ ਇਮਾਰਤ ਰਘੁਵਰ ਭਵਨ ਨੂੰ ਨਗਰ ਸੁਧਾਰ ਟਰੱਸਟ ਫਾਜ਼ਿਲਕਾ ਵੱਲੋਂ 16.38 ਏਕੜ ਵਿਚ ਵਿਕਸਤ ਕੀਤੀ ਜਾਣ ਵਾਲੀ ਕਾਲੋਨੀ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਸ ਪ੍ਰਾਚੀਨ ਇਮਾਰਤ ਦੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸੰਭਾਲ ਕੀਤੀ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸ਼ਨਰ -ਕਮ- ਪ੍ਰਸ਼ਾਸ਼ਕ ਨਗਰ ਸੁਧਾਰ ਟਰੱਸਟ ਫਾਜ਼ਿਲਕਾ ਸ. ਮਨਜੀਤ ਸਿੰਘ ਬਰਾੜ ਨੇ ਦਿੱਤੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਘੁਵਰ ਭਵਨ ਫਾਜ਼ਿਲਕਾ ਜਿਲ੍ਹੇ ਦੀ ਵਿਰਾਸਤੀ ਇਮਾਰਤ ਹੈ ਅਤੇ ਇਸ ਦੀ ਸਾਂਭ-ਸੰਭਾਲ ਲਈ ਜਲਦੀ ਹੀ ਫੰਡਜ਼ ਅਲਾਟ ਕੀਤੇ ਜਾਣਗੇ ਅਤੇ ਇਸ ਦੀ ਮੌਜੂਦਾ ਸਰੂਪ ਨੂੰ ਜਿਉਂ ਦਾ ਤਿਉਂ ਕਾਇਮ ਰਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਮਾਰਤ ਨੂੰ ਸੁਰੱਖਿਅਤ ਰੱਖਣ ਲਈ ਇਸ ਦੀ ਚਾਰਦੀਵਾਰੀ ਵੀ ਕਰਵਾਈ ਜਾਵੇਗੀ । ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਇਮਾਰਤ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ ਲਈ ਪੰਜਾਬ ਸਰਕਾਰ ਤੇ ਪੁਰਾਤਤਵ ਵਿਭਾਗ ਨੂੰ ਲਿਖਿਆ ਜਾਵੇਗਾ । ।