Tuesday, April 21, 2026

ਸਰਕਾਰੀ ਕਾਲਜ (ਔਰਤਾਂ) ਦੀਆਂ ਗੋਲਡ ਮੈਡਲਿਸਟ ਜੇਤੂ ਖਿਡਾਰਣਾਂ ਦਾ ਭਰਵਾਂ ਸਵਾਗਤ

PPN1209201815ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੰਧੂ) – ਬਠਿੰਡਾ ਵਿੱਖੇ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਵਲੋਂ ਕਰਵਾਏ ਗਏ ਰਾਜ ਪੱਧਰੀ ਮੁਕਾਬਲਿਆਂ ਦੇ ਵਿੱਚ ਐਸ.ਆਰ ਸਰਕਾਰੀ ਕਾਲਜ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਕਈ ਮੈਡਲ ਆਪਣੇ ਨਾਮ ਕੀਤੇ। ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋ. ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਬਠਿੰਡਾ ਵਿਖੇ ਸ਼ਮੂਲੀਅਤ ਕਰਨ ਗਈਆਂ ਖਿਡਾਰਣਾਂ ਵਿੱਚ ਸੁਨੀਤਾ ਨੇ ਗੋਲਡ ਮੈਡਲ, ਪਲਵਿੰਦਰ ਕੌਰ, ਸਿਮਰਜੀਤ ਕੌਰ, ਸੁਖਦੀਪ ਕੌਰ ਨੇ ਸਿਲਵਰ ਮੈਡਲ ਜਦੋਂ ਕਿ ਦਿਲਪ੍ਰੀਤ, ਆਸ਼ੂ, ਸਾਨੀਆ ਤੇ ਸ਼ਵੇਤਾ ਨੇ ਬਰਾਊਂਜ ਮੈਡਲ ਹਾਸਲ ਕੀਤਾ। ਕਾਲਜ ਵਾਪਸ ਪੁੱਜੀਆਂ ਇੰਨ੍ਹਾਂ ਖਿਡਾਰਨਾਂ ਦਾ ਪ੍ਰਿੰਸੀਪਲ ਨੂਤਨ ਸ਼ਰਮਾ ਤੇ ਹੋਰਨਾਂ ਅਧਿਆਪਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਪ੍ਰੋ. ਕੁਲਵੰਤ ਸਿੰਘ ਨੇ ਦੱਸਿਆ ਕਿ ਕਰੜਾ ਅਭਿਆਸ ਕਰਨ ਵਾਲੀਆਂ ਖਿਡਾਰਣਾਂ ਦੇ ਗੋਲਡ ਮੈਡਲ ਆਏ ਹਨ। ਇਸ ਦੇ ਨਾਲ ਹੀ ਇੰਨ੍ਹਾਂ ਦੀ ਚੋਣ ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਹੈ ਤੇ ਹੁਣ ਇਹ ਖਿਡਾਰਨਾਂ ਕਲਕੱਤਾ ਵਿਖੇ ਹੋਣ ਵਾਲੀ ਕੌਮੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੀਆਂ। 

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply