ਭੀਖੀ (ਮਾਨਸਾ), 13 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਐਸ.ਐਸ.ਪੀ ਮਾਨਸਾ ਮਨਧੀਰ ਸਿੰਘ ਨੇ ਜਾਰੀ ਇਕ ਬਿਆਨ ਵਿਚ ਦੱਸਿਆ ਹੈ ਕਿ ਥਾਣਾ ਬੋਹਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਪਿੰਡ ਉਡਤ ਸੈਦੇਵਾਲਾ ਵਿਖੇ ਨਾਕਾਬੰਦੀ ਕੀਤੀ ਸੀ।ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਆਕਤੀਆਂ ਬੰਟੀ ਸਿੰਘ ਤੇ ਹਮੀਰਾ ਸਿੰਘ ਵਾਸੀ ਅਹਿਮਦਪੁਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 4 ਡੱਬੇ (48 ਬੋਤਲਾਂਾ) ਸ਼ਰਾਬ ਠੇਕਾ ਦੇਸ਼ੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀਆਂ ਗਈਆਂ।ਇਕ ਕਾਰ ਜਿਸ ਵਿੱਚ ਦੋ ਵਿਅਕਤੀ ਪਰਮਜੀਤ ਸਿੰਘ ਪੰਮੀ ਵਾਸੀ ਅਹਿਮਦਪੁਰ ਤੇ ਗੁਰਪਿਆਰ ਸਿੰਘ ਉਰਫ ਜੱਗੀ ਵਾਸੀ ਸਲੇਮਗੜ (ਮੂਣਕ) ਨੂੰ ਕਾਬੂ ਕਰਕੇ ਇਹਨਾਂ ਪਾਸੋ 10 ਡੱਬੇ (120 ਬੋਤਲਾਂ) ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ।ਉਨ੍ਹਾਂ ਦੱਸਿਆ ਕਿ ਇਸ ਤਰਾਂ ਚਾਰੇ ਕਥਿਤ ਦੋਸੀਆਂ ਵਿਰੁੱਧ ਮੁਕੱਦਮਾ ਥਾਣਾ ਬੋਹਾ ਵਿਖੇ ਦਰਜ ਕਰਵਾ ਕੇ ਮੋਟਰਸਾਈਕਲ ਅਤੇ ਅਲਟੋ ਕਾਰ ਨੂੰ ਕਬਜੇ ਵਿਚ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਥਾਣਾ ਬੋਹਾ ਦੇ ਹੀ ਹੌਲਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਰੇਡ ਕਰਨ `ਤੇ ਜਗਜੀਤ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ ਉਸ ਪਾਸੋਂ 48 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆ ਗਈਆ ਜਿਸ ਖਿਲਾਫ਼ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਥਾਣਾ ਬਰੇਟਾ ਦੇ ਸਹਾਇਕ ਥਾਣੇਦਾਰ ਮੱਖਣ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੋਟਰਸਾਈਕਲ ਸਵਾਰ ਕਰਮਜੀਤ ਸਿੰਘ ਵਾਸੀ ਸਿਰਸੀਵਾਲਾ ਨੂੰ ਕਾਬੂ ਕਰਕੇ ਉਸ ਪਾਸੋ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆ ਗਈਆ।ਜਿਸ ਦੇ ਵਿਰੁੱਧ ਮੁਕੱਦਮਾ ਥਾਣਾ ਬਰੇਟਾ ਵਿਖੇ ਦਰਜ਼ ਕਰਵਾ ਕੇ ਬਿਨਾਂ ਨੰਬਰ ਦਾ ਪਲਟੀਨਾ ਮੋਟਰਸਾਈਕਲ ਕਬਜ਼ੇ ਵਿੱਚ ਲਿਆ ਗਿਆ ਹੈ।
ਥਾਣਾ ਸਦਰ ਮਾਨਸਾ ਦੇ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਵਲੋ ਕੇਵਲ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਨੰਗਲ ਕਲਾਂ ਨੂੰ ਰੇਡ ਦੌਰਾਨ ਕਾਬੂ ਕਰਕੇ ਉਨ੍ਹਾਂ ਕੋਲੋਂ 19 ਡੱਬੇ (ਕੁੱਲ 228 ਬੋਤਲਾਂ) ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆ ਗਈਆ ਹਨ।ਉਨ੍ਹਾਂ ਖਿਲਾਫ਼ ਮੁਕੱਦਮਾ ਥਾਣਾ ਸਦਰ ਮਾਨਸਾ ਵਿਖੇ ਦਰਜ਼ ਕਰਵਾਇਆ ਗਿਆ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media