Thursday, April 16, 2026

ਵਿਆਹ ਪੁਰਬ ਦੇ ਸਬੰਧ `ਚ ਕਰਵਾਏ ਦਸਤਾਰ ਮੁਕਾਬਲੇ

ਬਟਾਲਾ, 13 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸ਼ਾਨੇ ਦਸਤਾਰ ਟੀਮ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਬੀਤੇ ਦਿਨੀਂ ਕਰਵਾਏ ਗਏ ਦਸਤਾਰ ਮੁਕਾਬਲੇ ਵਿਚ 80 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ।ਦੋ ਵਰਗਾਂ ਵਿਚ ਮੁਕਾਬਲੇ ਗੁਰਦੁਆਰਾ ਸਿੰਘ ਸਭਾ ਕਾਹਨੂੰਵਾਨ ਰੋਡ ਬਟਾਲਾ ਵਿਖੇ ਕਰਵਾਏ ਗਏ।ਹਰਮਨਜੀਤ ਸਿੰਘ ਗੋਰਾਇਆ ਮੈਂਬਰ ਪੰਜਾਬ ਐਡਵਾਈਜ਼ਰੀ ਬੋਰਡ, ਬਲਬੀਰ ਸਿੰਘ ਬਿੱਟੂ ਪ੍ਰਧਾਨ ਜ਼ਿਲਾ ਸ਼ਹਿਰੀ ਅਕਾਲੀ ਦਲ, ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ ਕਾਹਨੂੰਵਾਨ ਰੋਡ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ।ਹਰਮਨ ਗੋਰਾਇਆ ਨੇ ਜਿਥੇ ਨੌਜਵਾਨਾਂ ਨੂੰ ਦਸਤਾਰ ਨਾਲ ਜੁੜਨ ਦੀ ਪ੍ਰੇਰਨਾ ਕੀਤੀ, ਉਥੇ  ਬਲਬੀਰ ਸਿੰਘ ਬਿਟੂ ਨੇ ਬੋਲਦਿਆਂ ਨੌਜਵਾਨਾਂ ਨੂੰ ਗੁਰੂ ਸਾਹਿਬ ਵਲੋਂ ਬਖ਼ਸ਼ੀ ਦਾਤ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਣ ਲਈ ਕਿਹਾ।ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਰੰਗ-ਬਿਰੰਗੀਆਂ ਦਸਤਾਰਾਂ ਨਾਲ ਸਾਰੇ ਸਮਾਗਮ ਚੜਦੀ ਕਲਾ ਵਿਚ ਸੰਪੂਰਨ ਹੋਏ।
ਇਸ ਮੌਕੇ ਡਾ. ਰਮਨਦੀਪ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ ਪ੍ਰਧਾਨ, ਪ੍ਰੀਤਪਾਲ ਸਿੰਘ ਕੋਆਰਡੀਨੇਟਰ, ਬੀਰ ਨਾਰੋਵਾਲੀਆ, ਰੁਮੇਲਪ੍ਰੀਤ ਸਿੰਘ, ਬਲਜੀਤ ਸਿੰਘ ਬਾਜਵਾ, ਕਮਲਜੀਤ ਸਿੰਘ, ਲਵਪ੍ਰੀਤ ਸਿੰਘ, ਮਨਬੀਰ ਸਿੰਘ, ਅਰਜਨਦੀਪ ਸਿੰਘ ਟਾਂਡਾ, ਪ੍ਰੀਤਮ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply