Tuesday, November 24, 2026

ਮੈਡਮ ਜਤਿੰਦਰ ਕੌਰ ਨੇ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਦਾ ਚਾਰਜ ਸੰਭਾਲਿਆ

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਰਜਿ. ਦੇ ਅਧਿਕਾਰ ਖੇਤਰ ’ਚ ਚੱਲ ਰਹੀ ਬਠਿੰਡਾ ਸ਼ਹਿਰ ਦੀ PPN1509201801ਉੱਘੀ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਦੀ ਸਭ ਤੋਂ ਸੀਨੀਅਰ ਪੰਜਾਬੀ ਲੈਕਚਰਾਰ ਜਤਿੰਦਰ ਕੌਰ ਨੇ ਅੱਜ ਪ੍ਰਬੰਧਕ ਕਮੇਟੀ ਦੀ ਹਾਜਰੀ ਵਿੱਚ ਬਤੌਰ ਕਾਰਜਕਾਰੀ ਪ੍ਰਿੰਸੀਪਲ ਆਪਣਾ ਅਹੁੱਦਾ ਸੰਭਾਲਿਆ।ਉਨ੍ਹਾਂ ਦੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਲੈਕਚਰਾਰ ਨੀਲਮ ਬਾਂਸਲ ਨੂੰ ਵਾਈਸ ਪ੍ਰਿੰਸੀਪਲ ਦੀ ਜਿੰਮੇਵਾਰੀ ਸੌਂਪੀ ਹੈ।ਕਮੇਟੀ ਵੱਲੋਂ ਖਾਲਸਾ ਦੀਵਾਨ ਦੇ ਪ੍ਰਧਾਨ ਗੁਰਮੀਤ ਸਿੰਘ ਨੰਬਰਦਾਰ, ਕਾਲਜ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਜਲਾਲ, ਮੈਨੇਜਰ ਭੁਪਿੰਦਰ ਸਿੰਘ ਭੁੱਲਰ, ਡਾਇਰੈਕਟਰ ਚਮਕੌਰ ਸਿੰਘ ਮਾਨ, ਖਜਾਨਚੀ ਅਸ਼ਵਨੀ ਬੰਟੀ, ਮੀਤ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਪ੍ਰੋ. ਸਤਨਾਮ ਸਿੰਘ ਜੱਸਲ, ਸਰਬਜੀਤ ਸਿੰਘ ਸੰਧੂ, ਜਰਨੈਲ ਸਿੰਘ ਬਾਹੀਆ, ਰਘਵੀਰ ਸਿੰਘ ਸਿੱਧੂ ਅਤੇ ਸਟਾਫ ਵੱਲੋਂ ਮੈਡਮ ਜਯੋਤਿਸ਼ਨਾ ਗੋਇਲ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਸੁਨੀਤਾ ਯਾਦਵ, ਮੈਡਮ ਅਨੀਤਾ, ਮੈਡਮ ਕਮਲੇਸ਼ ਗੁਪਤਾ, ਸੁਪਰਡੈਂਟ ਟੀਐਨ ਕਪੂਰ, ਅਕਾਊਂਟੈਂਟ ਬਰਜਿੰਦਰ ਸ਼ਰਮਾ, ਯੂਨੀਵਰਸਿਟੀ ਕਲਰਕ ਸੁਖਵਿੰਦਰ ਕੌਰ, ਡਾਟਾ ਐਂਟਰੀ ਆਪਰੇਟਰ ਅਭਿਕਲਸ਼ ਗਰਗ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਹਾਜਰ ਸੀ।ਨਵਨਿਯੁੱਕਤ ਪਿ੍ਰੰਸੀਪਲ ਮੈਡਮ ਜਤਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਨੀਲਮ ਬਾਂਸਲ ਨੇ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply