Monday, October 5, 2026

`550 ਸਾਲ ਹਰਿਆਵਲ ਦੇ ਨਾਲ` ਲਹਿਰ ਦਾ ਭਾਈ ਗੁਰਇਕਬਾਲ ਸਿੰਘ ਨੇ ਕੀਤਾ ਆਗਾਜ਼

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ `550 ਸਾਲ ਹਰਿਆਵਲ ਦੇ ਨਾਲ` PPN1509201802ਲਹਿਰ ਦੀ ਆਰੰਭਤਾ ਭਾਈ ਗੁਰਇਕਬਾਲ ਸਿੰਘ ਵਲੋਂ 550 ਬੂਟੇ ਵੰਡ ਕੇ ਕੀਤੀ ਗਈ।ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਭਾਈ ਸਾਹਿਬ ਨੇ ਦੱਸਿਆ ਕਿ 550 ਸਾਲ ਹਰਿਆਵਲ ਦੇ ਨਾਲ ਲਹਿਰ ਨੂੰ ਸਮਰਪਿਤ 550 ਬੂਟੇ ਸਕੂਲ ਦੇ ਵਿਦਿਆਰਥੀਆਂ ਅਤੇ ਟੀਚਰਾਂ ਨੂੰ ਵੰਡ ਕੇ ਇਸ ਮੁਹਿੰਮ ਦੀ ਸ਼ੁਰੂੳਾਤ ਕੀਤੀ ਗਈ।ਉਨਾਂ ਕਿਹਾ ਕਿ ਹਰਿਆਵਲ ਇਨਸਾਨ ਦਾ ਇਕ ਜਰੂਰੀ ਅੰਗ ਹੈ ਕਿਉਂਕਿ ਹਰਿਆਵਲ ਸਾਨੂੰ ਸ਼ੱਧ ਆਕਸੀਜਨ ਦਿੰਦੀ ਹੈ।ਅਗਰ ਸਾਨੂੰ ਸ਼ੁੱਧ ਆਕਸੀਜਨ ਮਿਲੇਗੀ ਤਾ ਸਾਡਾ ਸਰੀਰ ਅਰੋਗ ਰਹੇਗਾ।ਉਨਾਂ ਦੱਸਿਆ ਕਿ ਇਹ ਲਹਿਰ ਨਿਰੰਤਰ ਜਾਰੀ ਰਹੇਗੀ ਅਤੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਸਕੂਲਾਂ ਵਿੱਚ ਹਰਿਆਵਲ ਲਈ ਬੂਟੇ ਲਾਏ ਜਾਣਗੇ। ਉਨਾਂ ਕਿਹਾ ਕਿ ਬੂਟੇ ਨੁਫਤ ਵੰਡੇ ਜਾਣਗੇ, ਜਿੰਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਬਚਿਆਂ ਨੂੰ ਸੌਂਪੀ ਗਈ ਹੈ।
 ਇਸ ਮੌਕੇ ਸਕੂਲ ਦੇ ਐਮ.ਡੀ ਭਾਈ ਅਮਨਦੀਪ ਸਿੰਘ, ਪ੍ਰਿੰਸੀਪਲ ਮੈਡਮ ਹਰਸ਼ਰਨ ਕੌਰ, ਟਹਿਲਇੰਦਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਭਾਈ ਗੁਰਚਰਨ ਸਿੰਘ ਤੋ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply