
ਫਾਜਿਲਕਾ, 20 ਅਗਸਤ ( ਵਿਨੀਤ ਅਰੋੜਾ/ਸ਼ਾਈਨ ਕੁੱਕੜ ) – ਪ੍ਰਾਇਵੇਟ ਅਨਏਡੇਡ ਸਕੂਲਸ ਐਸੋਸਇਏਸ਼ਨ ਪੂਸਾ ਦੀ ਫਾਜਿਲਕਾ ਇਕਾਈ ਦੁਆਰਾ ਫਾਜਿਲਕਾ ਅਤੇ ਆਸਪਾਸ ਦੇ ਜਿਲੀਆਂ ਦੇ ਸਕੂਲਾਂ ਦੀ ਮੀਟਿੰਗ ਜਿਲਾ ਪ੍ਰਧਾਨ ਅਤੇ ਸਟੇਟ ਉਪ ਪ੍ਰਧਾਨ ਅਤੇ ਗਾਡਵਿਨ ਸਕੂਲ ਦੇ ਐਮਡੀ ਜਗਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ ਹੋਟਲ ਹੋਮ ਸਟੇਡਸ ਵਿੱਚ ਆਯੋਜਿਤ ਹੋਈ ਜਿਸ ਵਿੱਚ ਬੀਐੇਸਈ ਅਤੇ ਆਈਸੀਐਸਈ ਸਕੂਲਾਂ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਨੇ ਸ਼ਮੂਲਿਅਤ ਕੀਤੀ ।ਇਸ ਮੀਟਿੰਗ ਵਿੱਚ ਪੂਸਾ ਦੇ ਸਟੇਟ ਪ੍ਰਧਾਨ ਵਿਨੋਦ ਖੁਰਾਨਾ, ਸਕੱਤਰ ਮਹਿੰਦਰ ਸਿੰਘ ਅਤੇ ਖ਼ਜ਼ਾਨਚੀ ਕਾਰਤਕ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ।ਮੀਟਿੰਗ ਦੀ ਸ਼ੁਰੂਆਤ ਵਿੱਚ ਜਗਜੀਤ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਅਤੇ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੂਸਾ ਦੇ ਪ੍ਰਧਾਨ ਵਿਨੋਦ ਖੁਰਾਨਾ ਨੇ ਪੰਜਾਬ ਸਰਕਾਰ ਦੁਆਰਾ ਬਣਾਈ ਜਾ ਰਹੀ ਫੀਸ ਰੇਗੁਲੇਟਰੀ ਕਮੇਟੀ ਬਾਰੇ ਪ੍ਰਕਾਸ਼ ਪਾਇਆ ਅਤੇ ਸਾਰੇ ਸਕੂਲਾਂ ਦੁਆਰਾ ਇਕੱਠੇ ਹੋਕੇ ਸਿੱਖਿਆ ਦੇ ਪੱਧਰ ਨੂੰ ਹੋਰ ਉਂਚਾ ਕਰਣ ਅਤੇ ਮੁਸ਼ਕਲਾਂ ਦਾ ਸਾਮਣਾ ਕਰਣ ਦਾ ਸੁਨੇਹਾ ਦਿੱਤਾ।ਪੂਸਾ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਫੀਸ ਕਮੇਟੀ ਦੇ ਸੰਗਠਨ ਵਿੱਚ ਸਕੂਲਾਂ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ ।ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੋਰ ਸਟੇਟਾਂ ਦੀ ਤਰਜ ਉੱਤੇ ਪੰਜਾਬ ਵਿੱਚ ਵੀ ਸਕੂਲੀ ਵੈਨਾਂ ਉੱਤੇ ਲੱਗਣ ਵਾਲੇ ਟੈਕਸ ਦੀ ਛੂਟ ਦਿੱਤੀ ਜਾਵੇ।ਸਕੂਲਾਂ ਨੂੰ ਕਮਰਸ਼ੀਅਲ ਦਰਾਂ ਦੀ ਉਪੇਕਸ਼ਾ ਘਰੇਲੂ ਦਰਾਂ ਉੱਤੇ ਬਿਜਲੀ ਉਪਲੱਬਧ ਕਰਵਾਈ ਜਾਵੇ ।ਉਨ੍ਹਾਂ ਨੇ ਕਿਹਾ ਕਿ ਐਸੋਸਇਏਸ਼ਨ ਆਉਣ ਵਾਲੇ ਸਮੇਂ ਵਿੱਚ ਜਿਲਾ ਪੱਧਰ ਅਤੇ ਰਾਜ ਪੱਧਰ ਉੱਤੇ ਸਕੂਲਾਂ ਦੇ ਖੇਲ, ਸਭਿਆਚਾਰਕ ਅਤੇ ਸਿੱਖਿਆ ਮੁਕਾਬਲੇ ਕਰਵਾਏ ਜਾਣਗੇ ।ਇਸ ਮੌਕੇ ਉੱਤੇ ਆਤਮ ਵੱਲਭ ਸਕੂਲ ਦੇ ਰਮਨ ਵਾਟਸ, ਸੀਨੀਅਰ ਸੇਕੇਂਡਰੀ ਸਕੂਲ ਅਬੋਹਰ ਦੇ ਜੈ ਪ੍ਰਕਾਸ਼ ਮਿੱਤਲ, ਪੈਨਸਿਆ ਸਕੂਲ ਜਲਾਲਾਬਾਦ ਦੇ ਜਤਿੰਦਰਪਾਲ ਸਿੰਘ, ਹੋਲੀ ਹਾਰਟ ਦੇ ਰਮੇਸ਼ ਭੁਸਰੀ, ਚਾਣਕਿਆ ਸਕੂਲ ਦੇ ਰਵੀ ਮੱਕੜ, ਸੰਤ ਕਬੀਰ ਸਿੰਘ ਜਲਾਲਾਬਾਦ ਦੇ ਅਰਚਨਾ ਗਾਬਾ, ਐਕਮੇ ਸਕੂਲ ਜਲਾਲਾਬਾਦ ਦੇ ਰਾਜੀਵ ਮਿੱਢਾ ਆਦਿ ਮੌਜੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media