ਮੰਦਰ ਕਮੇਟੀ ਨੇ ਮੀਤਾ ਪੱਤਰਕਾਰ, ਸੁਧੀਰ ਸਿਡਾਨਾ ਤੇ ਸੰਦੀਪ ਕੱਕੜ ਨੂੰ ਸਨਮਾਨਿਤ
ਫ਼ਾਜਿਲਕਾ 22, ਅਗਸਤ (ਵਿਨੀਤ ਅਰੋੜ / ਸ਼ਾਇਨ ਕੁੱਕੜ) – ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਿਖੇ ਚੱਲ ਰਹੇ ਸ਼੍ਰੀ ਭਾਗਵਤ ਕਥਾ ਦਾ ਅੱਜ ਸ਼੍ਰੀ ਮੁਕੰਦ ਹਰਿ ਜੀ ਮਹਾਰਾਜ ਚੰਡੀਗੜ੍ਹ ਵਾਲਿਆਂ ਦੇ ਪਾਵਨ ਬਚਨਾਂ ਨਾਲ ਸਮਾਪਨ ਹੋਇਆ ਜਾਣਕਾਰੀ ਦਿੰਦੀਆਂ ਹੋਇਆ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਪਾਵਨ ਪ੍ਰੋਗਰਾਮ ਵਿੱਚ ਸਵਾਮੀ ਜੀ ਨੇ ਸਮੂਹ ਸ਼ਰਧਲੂਆਂ ਨੂੰ ਆਸ਼ੀਰਵਾਦ ਦਿੰਦਿਆਂ ਹੋਇਆ ਕਿਹਾ ਕਿ ਭਾਗਵਤ ਕਥਾ ਦੇ ਪੁੰਨ ਦਾ ਫਲ ਸਾਰਿਆਂ ਭਗਤਾਂ ਨੂੰ ਮਿਲੇ ।ਇਸ ਮੌਕੇ ਤੇ ਮੰਦਰ ਕਮੇਟੀ ਦੇ ਵੱਲੋ ਸ੍ਰੀ ਮੁੰਕਦ ਹਰਿ ਜੀ ਅਤੇ ਸੇਵਾਦਾਰ ਟਿੰਕੂ ਵਧਵਾ, ਪਵਨ ਮੁੰਜਾਲ, ਪ੍ਰੇਮ ਮੋਂਗਾ, ਰਾਮ ਨਿਵਾਸ, ਲਲਿਤ ਸ਼ਰਮਾ, ਪੱਤਰਕਾਰ ਸੁਧੀਰ ਸਿਡਾਨਾ, ਪੱਤਕਾਰ ਸੰਦੀਪ ਕੱਕੜ ਦੇ ਇਲਾਵਾ ਹੋਰ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਇਸ ਸਮਾਰੋਹ ਨੂੰ ਸਫ਼ਲਤਾ ਪੂਰਵਕ ਕਾਮਯਾਬ ਕਰਨ ਦੇ ਲਈ ਸਮੂਹ ਸੇਵਾਦਰਾਂ ਅਤੇ ਸ਼ਰਧਾਲੂਆਂ ਦਾ ਧਨਵਾਦ ਪ੍ਰਗਟ ਕੀਤਾ ।