ਜਥੇਦਾਰ ਅਕਾਲ ਤਖਤ ਵਲੋਂ ਦਿੱਲੀ ਤੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਦੀ ਹਦਾਇਤ
ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਜੋ ਸੋਸ਼ਲ ਮੀਡੀਆ
`ਤੇ `ਮਨਮਰਜ਼ੀਆਂ` ਫਿਲਮ ਦੀ ਵੀਡੀਓ ਚੱਲ ਰਹੀ ਹੈ, ਉਸ ਵਿਚ ਸਿੱਖੀ ਕਿਰਦਾਰ ਨੂੰ ਢਾਹ ਲਾਈ ਗਈ ਹੈ ਇਸ ਨਾਲ ਸਿੱਖਾਂ ਦੇ ਮਨ੍ਹਾਂ ਨੂੰ ਭਾਰੀ ਠੇਸ ਪੁੱਜੀ ਹੈ।ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਗਿਆ ਹੈ ਕਿ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਜਿਹੜਾ ਫਿਲਮ ਸੈਂਸਰ ਬੋਰਡ ਇਹਨਾਂ ਫਿਲਮਾਂ ਨੂੰ ਦੇਖ ਕੇ ਆਗਿਆ ਦਿੰਦਾ ਹੈ, ਉਸ ਵਿਚ ਸਿੱਖੀ ਸਿਧਾਤਾਂ ਦਾ ਜਾਣਕਾਰ ਸਿੱਖਾਂ ਦਾ ਵੀ ਇੱਕ ਨੁਮਾਇੰਦਾ ਜ਼ਰੁੂਰ ਹੋਣਾ ਚਾਹੀਦਾ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media