29ਵੀਂ ਵਾਰ ਖੂਨਦਾਨ ਕਰਨ ‘ਤੇ ਟੀਚਰ ਸਨਮਾਨਿਤ
ਧੂਰੀ, 17 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਵੇਰ ਦੀ ਸਭਾ ਵਿਚ ਸਕੂਲ ਦੇ ਇੰਚਾਰਜ ਅਵਤਾਰ ਸਿੰਘ
ਢਢੋਗਲ ਨੇ ਖ਼ੂਨਦਾਨ ਮਹਾਂਦਾਨ ਬਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ।ਉਨ੍ਹਾ ਨੇ ਦੱਸਿਆ ਕਿ ਬੀਤੇ ਦਿਨ ਪਰਿਵਤਰਨ ਸੋਸਾਇਟੀ ਅਤੇ ਰਿਸ਼ੀ ਫਾਊਂਡੇਸ਼ਨ ਵਲੋਂ ਸਵ. ਰਾਜੇਸ਼ ਕੁਮਾਰ ਰਿਸ਼ੀ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ।ਜਿਸ ਵਿਚ ਮਨੁੱਖਤਾ ਦੀ ਸੇਵਾ ਲਈ ਸੁਰਿੰਦਰ ਮੋਹਨ ਡੀ.ਪੀ.ਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੇ 29ਵੀਂ ਵਾਰ ਖ਼ੂਨਦਾਨ ਕੀਤਾ।ਸੰਤ ਸਿੰਘ ਵੱਲੋਂ ਡੀ.ਈ.ਪੀ ਸੁਰਿੰਦਰ ਮੋਹਨ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਅਮਰਜੀਤ ਸਿੰਘ, ਚਰਨਜੀਤ ਸਿੰਘ, ਜਰਨੈਲ ਸਿੰਘ, ਰਾਮ ਚੰਦ ਸ਼ਰਮਾ, ਪ੍ਰੇਮ ਲਤਾ, ਵਿਜੈ ਭੱਲਾ, ਰਜਿੰਦਰ ਵਰਮਾ, ਮਨਪ੍ਰੀਤ ਕੌਰ, ਪਾਰੁਲ ਸ਼ਰਮਾ ਅਤੇ ਡੀ.ਪੀ.ਈ ਸਵਰਨਜੀਤ ਕੌਰ ਆਦਿ ਵੀ ਹਾਜਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media