Thursday, April 16, 2026

ਸਰਕਾਰੀ ਸਕੂਲ ਛੇਹਰਟਾ ਤੇ ਪੁਤਲੀਘਰ ਬਣੇ ਬਾਕਸਿੰਗ ਚੈਂਪੀਅਨ

ਐਨਮ ਸੰਧੂ, ਕੀਰਤੀ, ਅੰਮ੍ਰਿਤ, ਦਿਸ਼ਾ, ਪ੍ਰਿਯਾ, ਤੀਸ਼ਾ, ਪੂਜਾ, ਦਿਕਸ਼ਾ ਨੇ ਜਿੱਤੇ ਗੋਲਡ ਮੈਡਲ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੰਧੂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੈਣਗੜ੍ਹ ਛੇਹਰਟਾ ਵਿਖੇ ਸੰਪੰਨ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ PPN1909201810ਦੇ ਅੰਡਰ 17, 19 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਬਾਕਸਿੰਗ ਮੁਕਾਬਲਿਆਂ ਦੌਰਾਨ 17 ਸਾਲ ਉਮਰ ਵਰਗ ਵਿੱਚ ਸਰਕਾਰੀ ਸਕੂਲ ਛੇਹਰਟਾ ਤੇ 19 ਸਾਲ ਉਮਰ ਵਰਗ ਵਿੱਚ ਸਰਕਾਰੀ ਕੰਨਿਆ ਸਕੂਲ ਪੁਤਲੀਘਰ ਚੈਂਪੀਅਨ ਬਣਿਆ।ਜ਼ਿਲ੍ਹਾ ਡੀ.ਈ.ਓ ਸਲਵਿੰਦਰ ਸਿੰਘ ਸਮਰਾ ਦੇ ਦਿਸ਼ਾ-ਨਿਰਦੇਸ਼ਾਂ ਤੇ ਏ.ਈ.ਓ ਬਲਵਿੰਦਰ ਸਿੰਘ ਦੀ ਦੇਖ-ਰੇਖ ਅਤੇ ਪ੍ਰਿੰਸੀਪਲ ਮਨਮੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਇੰਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਸੈਂਕੜੇ ਬਾਕਸਿੰਗ ਖਿਡਾਰਣਾਂ ਨੇ ਉਚੇਚੇ ਤੌਰ `ਤੇ ਸ਼ਿਰਕਤ ਕੀਤੀ।
17 ਸਾਲ ਉਮਰ ਵਰਗ ਦੇ ਵਿੱਚ ਸਰਕਾਰੀ ਸਕੂਲ ਛੇਹਰਟਾ ਪਹਿਲੇ, ਸਰਕਾਰੀ ਕੰਨਿਆ ਸਕੂਲ ਮਾਲ ਰੋਡ ਦੂਜੇ ਤੇ ਸਰਕਾਰੀ ਸਕੂਲ ਪੁਤਲੀਘਰ ਤੀਸਰੇ ਸਥਾਨ `ਤੇ ਰਹੇ।ਇਸੇ ਤਰ੍ਹਾਂ 19 ਸਾਲ ਉਮਰ ਵਰਗ ਦੇ ਵਿੱਚ ਸਰਕਾਰੀ ਕੰਨਿਆ ਸਕੂਲ ਪੁਤਲੀਘਰ ਪਹਿਲੇ, ਸਰਕਾਰੀ ਸਕੂਲ ਬੋਹੜੂ ਦੂਜ਼ੇ ਤੇ ਸਰਕੲਰੀ ਕੰਨਿਆ ਸਕੂਲ ਮਾਲ ਰੋਡ ਤੀਜੇ ਸਥਾਨ `ਤੇ ਰਹੇ।ਅੰਡਰ-17 ਸਾਲ ਉਮਰ ਵਰਗ ਦੇ ਵੱਖ-ਵੱਖ ਭਾਰ ਮੁਕਾਬਲਿਆਂ ਵਿੱਚ ਐਨਮ ਸੰਧੂ, ਅੰਮ੍ਰਿਤਪਾਲ ਕੌਰ, ਦੀਸ਼ਾ, ਰਮਨਦੀਪ ਕੌਰ, ਨਿਰਮਲ ਕੌਰ, ਤੀਸ਼ਾ, ਪੂਜਾ ਤੇ 19 ਸਾਲ ਉਮਰ ਵਰਗ ਦੇ ਵੱਖ-ਵੱਖ ਭਾਰ ਮੁਕਾਬਲਿਆਂ ਵਿੱਚ ਪ੍ਰਿਯਾ ਸ਼ਰਮਾ, ਸੋਨੀਆ ਸ਼ਰਨਜੀਤ ਕੌਰ, ਗਗਨਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਸ਼ਰੂਤੀ, ਬਲਜੀਤ ਕੌਰ, ਹਰਸ਼ਮੀਤ ਕੌਰ ਤੇ ਦਿਕਸ਼ਾ ਰਾਜਪੂਤ ਨੇ ਗੋਲਡ ਮੈਡਲ ਹਾਂਸਲ ਕੀਤੇ।
ਜੇਤੂਆਂ ਨੂੰ ਇਨਾਮ ਸਾਬਕਾ ਕੌਮੀ ਬਾਕਸਿੰਗ ਖਿਡਾਰੀ ਇੰਸਪੈਕਟਰ ਪੀ.ਪੀ ਜੋਗਾ ਸਿੰਘ ਤੇ ਹੋਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਸਾਂਝੇ ਤੌਰ `ਤੇ ਤਕਸੀਮ ਕੀਤੇ।ਉਨਾਂ ਕਿਹਾ ਕਿ ਸਵੈ-ਰੱਖਿਆ ਲਈ ਲੜਕੀਆਂ ਨੂੰ ਬਾਕਸਿੰਗ ਤੇ ਇਸ ਦੇ ਨਾਲ ਮਿਲਦੀਆਂ ਜੁਲਦੀਆਂ ਖੇਡਾਂ ਖੇਡਣੀਆਂ ਵੀ ਜ਼ਰੂਰੀ ਹਨ।ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਤੇ ਮੈਡਲ ਦੇ ਕੇ ਨਵਾਜਿਆ ਗਿਆ।
ਇਸ ਮੌਕੇ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ, ਕੌਮੀ ਬਾਕਸਿੰਗ ਕੋਚ ਬਲਜਿੰਦਰ ਸਿੰਘ, ਕੌਮੀ ਬਾਕਸਿੰਗ ਕੋਚ ਜੇ.ਪੀ ਸਿੰਘ, ਕੌਮੀ ਬਾਕਸਿੰਗ ਕੋਚ ਬ੍ਰਿਜ ਮੋਹਨ ਰਾਣਾ, ਕੌਮੀ ਬਾਕਸਿੰਗ ਕੋਚ ਜਸਬੀਰ ਸਿੰਘ ਬਿੱਟਾ, ਡੀ.ਪੀ.ਈ ਸਲਵਿੰਦਰ ਸਿੰਘ, ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ, ਕੋਚ ਬਲਦੇਵ ਰਾਜ, ਕੋਚ ਵਿਕਟਰ ਪੀ.ਪੀ, ਕੋਚ ਗੁਰਪ੍ਰੀਤ ਸਿੰਘ ਗੋਰਾ ਪੀ.ਪੀ, ਮੈਡਮ ਸਰਬਜੀਤ ਕੌਰ, ਮੈਡਮ ਪ੍ਰਸਿੰਨੀ ਦੇਵੀ, ਮੈਡਮ ਬਲਵਿੰਦਰ ਕੌਰ, ਮੈਡਮ ਅਨੁਰਾਧਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਕਰਮਜੀਤ ਕੌਰ, ਡੀ.ਪੀ.ਈ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

 

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply