Saturday, June 20, 2026

ਡੀ.ਏ.ਵੀ ਜਲੰਧਰ, ਬੀ.ਬੀ.ਕੇ ਅੰਮ੍ਰਿਤਸਰ ਤੇ ਜੀ.ਐਨ ਖਾਲਸਾ ਸੁਲਤਾਨਪੁਰ ਲੋਧੀ ਬਣੇ ਯੋਗਾ ਚੈਂਪੀਅਨ

ਜਲੰਧਰ ਦਾ ਰਣਜੀਤ ਸਿੰਘ ਤੇ ਅੰਮ੍ਰਿਤਸਰ ਦੀ ਗਗਨਪ੍ਰੀਤ ਬੈਸਟ ਯੋਗੀ ਐਲਾਨੇ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ PPN1909201811ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਜੀ.ਐਨ.ਡੀ.ਯੂ ਦੇ ਬਹੁ ਮੰਤਵੀ ਇੰਡੋਰ ਸਟੇਡੀਅਮ ਵਿਖੇ ਦੇਰ ਸ਼ਾਮ ਗਏ ਮਹਿਲਾ-ਪੁਰਸ਼ਾਂ ਦੇ ਏ ਅਤੇ ਬੀ ਡਵੀਜਨ ਦੇ ਇੰਟਰ ਕਾਲਜ ਯੋਗਾ ਮੁਕਾਬਲੇ ਸੰਪੰਨ ਹੋ ਗਏ ਜਿਸ ਵਿੱਚ ਪੁਰਸ਼ ਵਰਗ ਦੇ ਏ ਡਵੀਜਨ ਮੁਕਾਬਲੇ ਵਿੱਚ ਡੀ.ਏ.ਵੀ ਕਾਲਜ ਜਲੰਧਰ ਮੋਹਰੀ ਰਹਿ ਕੇ ਚੈਂਪੀਅਨ ਬਣਿਆ, ਜਦਕਿ ਮਹਿਲਾਵਾਂ ਦੇ ਵਰਗ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ ਬਣਿਆ।ਬੀ. ਡਵੀਜਨ ਦੇ ਦੋਨ੍ਹਾਂ ਵਰਗਾਂ ਵਿੱਚ ਜੀ.ਐਨ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਕਪੂਰਥਲਾ ਦੀ ਟੀਮ ਨੇ ਚੈਂਪੀਅਨ ਤਾਜ ਪਹਿਨਿਆ।ਇਸ ਦੌਰਾਨ ਡੀ.ਏ.ਵੀ ਕਾਲਜ ਜਲੰਧਰ ਦਾ ਰਣਜੀਤ ਸਿੰਘ ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਵਾਰ ਵੁਮੈਨ ਗਗਨਪ੍ਰੀਤ ਕੌਰ ਬੈਸਟ ਯੋਗੀ ਐਲਾਨੇ ਗਏ।
PPN1909201812ਅੰਤਰਰਾਸ਼ਟਰੀ ਯੋਗਾ ਕੋਚ ਰਿਤੂਰਾਜ ਤੇ ਨਰਪਿੰਦਰ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਹੋਏ ਯੋਗਾ ਮੁਕਾਬਲਿਆਂ ਦੇ ਦੌਰਾਨ ਪੁਰਸ਼ਾਂ ਦੇ ਏ ਡਵੀਜਨ ਵਿੱਚ 235.81 ਅੰਕ ਹਾਂਸਲ ਕਰਕੇ ਡੀ.ਏ.ਵੀ ਕਾਲਜ ਜਲੰਧਰ ਪਹਿਲੇ, 327 ਅੰਕ ਹਾਸਲ ਕਰਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੂਜੇ ਤੇ 232 ਅੰਕ ਹਾਂਸਲ ਕਰਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੀਜੇ ਸਥਾਨ ਤੇ ਰਿਹਾ।ਮਹਿਲਾਵਾਂ ਦੇ ਵਰਗ ਵਿੱਚ 408.54 ਅੰਕ ਹਾਸਲ ਕਰਕੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਪਹਿਲੇ, 355.26 ਅੰਕ ਹਾਸਲ ਕਰਕੇ ਐਚ.ਐਮ.ਵੀ ਜਲੰਧਰ ਦੀ ਟੀਮ ਦੂਜ਼ੇ ਜਦੋਂ ਕਿ 297.25 ਅੰਕ ਹਾਂਸਲ ਕਰਕੇ ਪੀ.ਆਰ.ਐਮ.ਕੇ ਆਰਿਆ ਕਾਲਜ ਪਠਾਨਕੋਟ ਤੀਜੇ ਸਥਾਨ ਤੇ ਰਿਹਾ। ਪੁਰਸ਼ਾਂ ਦੇ ਬੀ ਡਵੀਜਨ ਵਰਗ ਵਿੱਚ 236 ਅੰਕ ਹਾਂਸਲ ਕਰਕੇ ਜੀ.ਐਨ. ਖਾਲਸਾ ਕਾਲਜ ਸੁਲਤਾਨਪੁਰ ਲੋਧੀ ਕਪੂਰਥਲਾ ਦੀ ਟੀਮ ਪਹਿਲੇ ਤੇ 191 ਅੰਕ ਹਾਂਸਲ ਕਰਕੇ ਭਾਈ ਮੰਗਤ ਸਿੰਘ ਕਾਲਜ ਬੰਗਾ ਨਵਾਂ ਸ਼ਹਿਰ ਦੀ ਟੀਮ ਦੂਜੇ ਸਥਾਨ ਤੇ ਰਹੀ। ਮਹਿਲਾਵਾਂ ਦੇ ਵਰਗ ਵਿੱਚ 270.20 ਅੰਕ ਹਾਂਸਲ ਜੀ.ਐਨ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਕਪੂਰਥਲਾ ਦੀ ਟੀਮ ਪਹਿਲੇ, 242.19 ਅੰਕ ਹਾਸਲ ਕਰਕੇ ਹਿੰਦੂ ਕਾਲਜ ਅੰਮ੍ਰਿਤਸਰ ਦੀ ਟੀਮ ਦੂਜੇ ਤੇ 229 ਅੰਕ ਹਾਂਸਲ ਕਰਕੇ ਆਰ.ਆਰ ਬਾਵਾ ਡੀ.ਏ.ਵੀ ਕਾਲਜ ਬਟਾਲਾ, ਗੁਰਦਾਸਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪ੍ਰਬੰਧਕਾਂ ਦੇ ਵੱਲੋਂ ਅਦਾ ਕੀਤੀ ਗਈ। ਇਸ ਦੌਰਾਨ ਜੀ.ਐਨ.ਡੀ.ਯੂ ਦੀ ਯੋਗਾ ਖਿਡਾਰਨ ਰਿਧਮਾ ਦਾ ਪ੍ਰਦਰਸ਼ਨੀ ਯੋਗਾ ਬੇਮਿਸਾਲ ਰਿਹਾ।
ਇਸ ਮੌਕੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ, ਕੋਚ ਰਣਜੀਤ ਸਿੰਘ, ਪ੍ਰੋ. ਅਸ਼ੋਕ ਕੁਮਾਰ, ਆਕਾਸ਼ਦੀਪ, ਵਿਕਾਸ, ਸਤਿੰਦਰ ਕੌਰ, ਹਰਮੀਤ ਕੌਰ, ਸਵਿਤਾ ਧਰਮਪਾਲ, ਗਗਨਦੀਪ ਕੌਰ, ਜਸਵੀਰ ਕੌਰ, ਸੁਖਵਿੰਦਰ ਸਿੰਘ, ਮੀਨੂੰ ਸ਼ਰਮਾ, ਜੀ.ਐਸ ਸੰਧੂ ਆਦਿ ਹਾਜ਼ਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply