ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵਲੋਂ ਸਥਾਨਕ ਖਾਲਸਾ ਕਾਲਜ ਵਿਖੇ ‘21ਵੀਂ ਸਦੀ ਦੀ ਪੰਜਾਬੀ ਕਹਾਣੀ ਸਰੋਕਾਰ ਅਤੇ ਸੰਵਾਦ’ ਵਿਸ਼ੇ `ਤੇ ਇਕ ਰੋਜਾ ਕੌਮੀ ਸੈਮੀਨਾਰ 29 ਸਤੰਬਰ ਦਿਨ ਸ਼ਨੀਵਾਰ ਕਰਵਾਇਆ ਜਾ ਰਿਹਾ ਹੈ। ਜਿਸ ’ਚ ਬਾਵਾ ਬਲਵੰਤ ਅਤੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਯਾਦਗਾਰੀ ਕਵੀ ਦਰਬਾਰ ਮੌਕੇ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਸ਼ਿਰਕਤ ਕਰਨਗੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਅਤੇ ਸੈਮੀਨਾਰ ਦੇ ਕਨਵੀਨਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਅਕਾਦਮੀ ਦਿੱਲੀ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਅਤੇ ਕਾਲਜ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸੀਲ ਦੋਸਾਂਝ ਦੀ ਅਗਵਾਈ ’ਚ ਹੋਣ ਵਾਲੇ ਇਸ ਸਾਹਿਤਕ ਸਮਾਗਮ ’ਚ ਕੁੰਜੀਵਤ ਭਾਸਣ ਡਾ. ਰਮਿੰਦਰ ਕੌਰ ਦੇਣਗੇ, ਜਦਕਿ ਡਾ. ਮਹਿਲ ਸਿੰਘ ਸਵਾਗਤੀ ਸ਼ਬਦ ਕਹਿਣਗੇ।ਡਾ. ਹਰਭਜਨ ਸਿੰਘ ਭਾਟੀਆ, ਡਾ. ਲਖਵਿੰਦਰ ਜੌਹਲ, ਗੁਰਭੇਜ ਸਿੰਘ ਗੁਰਾਇਆ, ਡਾ. ਪਰਮਿੰਦਰ ਅਤੇ ਕਿਰਪਾਲ ਕਿਜਾਖ ਹੋਰਾਂ ਦੀ ਪ੍ਰਧਾਨਗੀ ’ਚ ਹੋਣ ਵਾਲੀ ਕਹਾਣੀ ਇਸ ਗੋਸ਼ਟੀ ਵਿੱਚ ਪੰਜਾਬ ਸੰਕਟ, ਸਿਲਪਗਤ ਮਸਲੇ, ਨਾਰੀਵਾਦੀ ਸਰੋਕਾਰ, ਦਲਿਤ ਸਰੋਕਾਰ ਅਤੇ ਮਾਨਵੀ ਰਿਸਤਿਆਂ ਬਾਰੇ ਡਾ. ਆਰ.ਬੀ ਸਿੰਘ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਮਨਜੀਤ ਕੌਰ ਸਿੱਧੂ, ਡਾ. ਗੁਰਮੇਲ ਅਤੇ ਡਾ. ਸਤਿੰਦਰ ਰੈਬੀ ਪਰਚੇ ਪੜ੍ਹਣਗੇ, ਜਿੰਨ੍ਹਾਂ ਉਪਰ ਵੱਖ-ਵੱਖ ਵਿਦਵਾਨ ਵਿਚਾਰ ਚਰਚਾ ਕਰਨਗੇ।
ਉਨ੍ਹਾਂ ਕਿਹਾ ਕਿ ਇਸੇ ਦਿਨ ਸਵੇਰੇ 10:30 ਵਜੇ ਸੁਰੂ ਹੋਣ ਵਾਲੇ ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਸਭਾ ਵਲੋਂ ਦਿੱਤਾ ਜਾਣ ਵਾਲਾ ‘ਡਾ. ਰਵਿੰਦਰ ਰਵੀ ਪੁਰਸਕਾਰ’ ਡਾ. ਸੁਰਜੀਤ ਸਿੰਘ ਭੱਟੀ ਨੂੰ ਦਿੱਤਾ ਜਾਵੇਗਾ।ਇਸ ਸਮਾਗਮ ਦੀ ਤਿਆਰੀ ਸਬੰਧੀ ਹੋਈ ਮੀਟਿੰਗ ਵਿਚ ਡਾ. ਹਜਾਰਾ ਸਿੰਘ ਚੀਮਾ, ਦੇਵ ਦਰਦ, ਹਰਜੀਤ ਸੰਧੂ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਡਾ. ਕਸਮੀਰ, ਅਰਤਿੰਦਰ ਸੰਧੂ, ਸੁੁਮੀਤ ਸਿੰਘ, ਨਿਰਮਲ ਅਰਪਨ, ਪਿ੍ਰੰ: ਕੁਲਵੰਤ ਸਿੰਘ ਅਣਖੀ, ਚੰਨ ਅਮਰੀਕ, ਸੁਰਿੰਦਰ ਚੌਹਕਾ, ਮਹਾਂਬੀਰ ਗਿੱਲ, ਹਰਮੀਤ ਆਰਟਿਸਟ ਆਦਿ ਨੇ ਹਿੱਸਾ ਲਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media