ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਗੱਤਕਾ ਟੀਮ ਨੇ ਅੰਤਰ-ਕਾਲਜ ਮੁਕਾਬਲੇ
ਵਿੱਚ ਐਸ.ਐਨ.ਕਾਲਜ ਬੰਗਾ, ਹਿੰਦੂ ਕੰਨਿਆ ਕਾਲਜ ਕਪੂਰਥਲਾ, ਐਸ.ਡੀ ਕਾਲਜ ਗੁਰਦਾਸਪੁਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਮਾਤ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ।
ਇਸ ਆਹਿਮ ਪ੍ਰਾਪਤੀ `ਤੇ ਅਸਿਸਟੈਂਟ ਡਿਪਟੀ ਕਮਿਸ਼ਨਰ ਪੁਲਿਸ ਲਖਬੀਰ ਸਿੰਘ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਟੀਮ ਵਿੱਚ ਸ਼ਾਮਲ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਹੈ ਕਿ ਰਾਜਬੀਰ ਕੌਰ, ਸੁਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ ਨੇ ਸਿੰਗਲ ਸਟਿੱਕ ਈਵੈਂਟ ਅਤੇ ਨੇਹਾ ਰਾਨੀ, ਪਰਮਜੀਤ ਕੌਰ, ਮਨਪ੍ਰੀਤ ਕੌਰ ਤੇ ਨਵਨੀਤ ਕੌਰ ਨੇ ਫਰੀ ਸੋਟੀ ਈਵੈਂਟ ਵਿੱਚ ਸੋਨੇ ਤਗਮੇ ਹਾਸਲ ਕੀਤੇ ਹਨ।ਉਨਾਂ ਦੱਸਦਿਆਂ ਕਾਲਜ ਟੀਮਾਂ ਨੇ ਚੈਸ ਅਤੇ ਯੋਗਾ ਚੈਂਪੀਅਨਸ਼ਿਪਾਂ ਵੀ ਜਿੱਤੀਆਂ ਹਨ।ਉਨਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦੀਆਂ ਵਿਦਿਆਰਥਣਾਂ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੀਆਂ ਹਨ ।
ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਸਵੀਟੀ ਬਾਲਾ, ਪ੍ਰੋ. ਸਵਿਤਾ ਕੁਮਾਰੀ, ਪ੍ਰੋ. ਗਗਨਪ੍ਰੀਤ ਕੌਰ, ਗਤਕਾ ਕੋਚ ਗੁਰਅਵਤਾਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media