Tuesday, September 29, 2026

6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 116 ਬੋਤਲਾਂ ਸ਼ਰਾਬ ਤੇ ਕਾਰ ਸਮੇਤ 3 ਗ੍ਰਿਫਤਾਰ

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇੰਸਪੈਕਟਰ ਅੰਗਰੇਜ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ desi daru Sharabਹਰਭਜਨ ਸਿੰਘ ਵਲੋਂ ਗਸ਼ਤ ਦੌਰਾਨ ਚੈਕਿੰਗ ਕਰਕੇ ਨੰਗਲ ਕਲਾਂ ਦੀ ਹੱਦ ਤੋਂ ਕਾਲਾ ਸਿੰਘ ਵਾਸੀ ਮੜ੍ਹ ਜਿਲਾ ਫਤਿਹਾਬਾਦ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋਂ 6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
             ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵਲੋਂ ਰੇਡ ਕਰਕੇ ਮਿੱਠੂ ਸਿੰਘ ਵਾਸੀ ਕੋਟਲੀ ਕਲਾਂ ਪਾਸੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀਆਂ ਗਈਆਂ ਹਨ।ਜਿਸ ਦੇ ਵਿਰੁੱਧ ਥਾਣਾ ਸਦਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਥਾਣਾ ਜੌੜਕੀਆਂ ਦੇ ਸਹਾਇਕ ਥਾਣੇਦਾਰ ਅਜੈਬ ਸਿੰਘ ਵਲੋਂ ਗਸ਼ਤ ਦੌਰਾਨ ਜਗਤਗੜ ਬਾਂਦਰ ਦੀ ਹੱਦ `ਤੇ ਮਾਰੂਤੀ ਕਾਰ ਸਵਾਰ ਸ਼ੇਰ ਸਿੰਘ ਵਾਸੀ ਰਾਏਪੁਰ ਨੂੰ ਕਾਬੂ ਕਰਕੇ ਉਸ ਪਾਸੋਂ 106 ਬੋਤਲਾਂ ਸਰਾਬ ਠੇਕਾ ਦੇਸੀ (ਹਰਿਆਣਾ) ਦੀ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਜੌੜਕੀਆਂ ਵਿਖੇ ਮੁਕੱਦਮਾ ਕਰਵਾ ਕੇ ਮਾਰੂਤੀ ਕਾਰ ਨੂੰ ਕਬਜੇ ਵਿੱਚ ਲਿਆ ਗਿਆ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply