Sunday, April 5, 2026

ਜੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ `ਚ ਬਾਬਾ ਫ਼ਰੀਦ ਸਕੂਲ ਨੇ ਜਿੱਤੀ ਓਵਰਆਲ ਟਰਾਫ਼ੀ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਸਥਾਨਕ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ PPN2509201820ਗਏ ਜੋਨਲ ਪੱਧਰੀ ਐਥਲੇਟਿਕਸ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਜਿੱਤ ਦੇ ਝੰਡੇ ਗੱਡ ਕੇ ਓਵਰਆਲ ਟਰਾਫ਼ੀ ਜਿੱਤ ਲਈ ਹੈ।ਬਠਿੰਡਾ ਜੋਨ-2 ਦੇ ਤਹਿਤ ਇਹਨਾਂ ਐਥਲੇਟਿਕਸ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਦੌਰਾਨ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਲੜਕੇ ਤੇ ਲੜਕੀਆਂ ਨੇ ਖੇਡ ਜਗਤ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ 33 ਦੇ ਕਰੀਬ ਮੈਡਲ ਜਿੱਤ ਕੇ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ।ਵਿਦਿਆਰਥੀਆਂ ਨੇ 100 ਮੀਟਰ, 400 ਮੀਟਰ , 200 ਮੀਟਰ 1500 ਮੀਟਰ ਅਤੇ 5000 ਮੀਟਰ ਦੋੜ ਤੋਂ ਇਲਾਵਾ ਸ਼ਾਟਪੁੱਟ, ਜੈਵਲਿਨ ਥਰੋ, ਹੈਮਰ ਥਰੋ, ਪੋਲ ਵਾਲਟ, ਉੱਚੀ ਛਾਲ, ਤੀਹਰੀ ਛਾਲ, ਲੰਮੀ ਛਾਲ ਅਤੇ ਅੜਿੱਕਾ ਦੌੜ ਆਦਿ ਐਥਲੇਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ 9 ਸੋਨ ਤਮਗੇ, 11 ਚਾਂਦੀ ਤਮਗੇ ਅਤੇ 13 ਕਾਂਸੀ ਤਮਗੇ ਜਿੱਤ ਕੇ ਖੂਬ ਨਾਮਣਾ ਖਟਿਆ ਅਤੇ ਓਵਰਆਲ ਟਰਾਫ਼ੀ ਆਪਣੀ ਝੋਲੀ ਪਾਈ।ਸਕੂਲ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਖੂਬ ਹੱਲਾਸ਼ੇਰੀ ਦਿੰਦੇ ਹੋਏ ਵਧਾਈ ਦਿੱਤੀ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂ ਖਿਡਾਰੀਆਂ ਦੀ ਅਣਥੱਕ ਮਿਹਨਤ ਨੂੰ ਸਲਾਮ ਕਰਦੇ ਹੋਏ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਮੈਬਰਾਂ ਅਤੇ ਖਾਸ ਤੌਰ ’ਤੇ ਸਕੂਲ ਦੇ ਸਪੋਰਟਸ ਵਿਭਾਗ ਦੇ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਉਹਨਾਂ ਦੇ ਯਤਨਾਂ ਦੀ ਭਰਪੂਰ ਹੌਸਲਾ ਅਫ਼ਜਾਈ ਕੀਤੀ।
 

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply