Friday, May 29, 2026

ਪੇਟ ਦੀ 6 ਕਿਲੋ 500 ਗਰਾਮ ਦੀ ਰਸੋਲੀ ਦਾ ਸਿਵਲ ਹਸਪਤਾਲ ’ਚ ਸਫਲ ਆਪਰੇਸ਼ਨ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਸਿਹਤ ਵਿਭਾਗ ਵੱਲੋਂ  ਸਿਵਲ ਸਰਜਨ ਬਠਿੰਡਾ ਡਾ.ਐਚ.ਐਨ ਸਿੰਘ ਦੀ ਰਹਿਨੁਮਾਈ ਹੇਠ PPN2509201819ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਂਵਾ ਤਹਿਤ  ਸਿਵਲ ਹਸਪਤਾਲ ਬਠਿੰਡਾ ’ਚ ਡਾਕਟਰਾਂ ਵਲੋਂ ਪੇਟ ਦੀ 6 ਕਿਲੋ 500 ਗਰਾਮ ਦੀ ਰਸੋਲੀ ਦਾ ਸਫਲ ਅਪਰੇਸ਼ਨ ਕੀਤਾ ਗਿਆ।ਸਿਵਲ ਹਸਪਤਾਲ ਬਠਿੰੰਡਾ ਦੇ ਸਰਜਨ ਡਾ. ਮਨਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਪ੍ਰਕਾਸ ਕੌਰ ਪਤਨੀ ਵੀਰਮਦਾਸ ਵਾਸੀ ਪਿੰਡ ਬਾਲਿਆਂਵਾਲੀ ਉਮਰ 55 ਸਾਲ ਪੇਟ ਦੀ ਤਕਲੀਫ਼ ਅਤੇ ਸਾਹ ਦੀ ਤਕਲੀਫ਼ ਕਾਰਨ ਜੱਚਾ-ਬੱਚਾ ਹਸਪਤਾਲ ਵਿਚ ਡਾ. ਪ੍ਰੀਤ ਮਨਿੰਦਰ ਕੋਲ ਚੈਕ ਕਰਾਉਣ ਲਈ ਆਏ ਸਨ।ਉਨ੍ਹਾਂ ਨੇ ਮਰੀਜ਼ ਦੀ ਅਲਟਰਾ ਸਾਊਂਡ ਅਤੇ ਸੀ.ਟੀ ਸਕੈਨ ਦੀ ਰਿਪੋਰਟ ਤੋਂ ਬਾਅਦ ਦੱਸਿਆ ਗਿਆ ਕਿ ਮਰੀਜ਼ ਦੇ ਪੇਟ ਵਿੱਚ ਇੱਕ ਵੱਡੀ ਰਸੋਲੀ ਹੈ, ਪਰ ਇਹ ਪਤਾ ਨਹੀ ਲੱਗਾ ਕਿ ਰਸੋਲੀ ਪੇਟ ਦੇ ਕਿਸ ਔਰਗਨ ਦੀ ਹੈ।ਮਰੀਜ਼ ਦਾ ਪਹਿਲਾਂ ਵੀ ਆਪਰੇਸ਼ਨ ਹੋ ਚੁੱਕਾ ਸੀ। ਡਾਕਟਰ ਦੀ ਟੀਮ ਵਲੋਂ ਮਰੀਜ਼ ਦਾ ਦੂਰਬੀਨ ਨਾਲ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ।ਆਪਰੇਸ਼ਨ ਦੌਰਾਨ ਪਤਾ ਲੱਗਾ ਕਿ ਇਹ ਰਸੋਲੀ ਅੰਡਾਦਾਨੀ ਦੀ ਹੈ।ਦੂਰਬੀਨ ਆਪਰੇਸ਼ਨ ਨਾਲ ਹੀ ਇਸ ਨੂੰ ਬਾਹਰ ਕੱਢਿਆ ਗਿਆ।ਆਪਰੇਸ਼ਨ ਉਪਰੰਤ ਮਰੀਜ਼ ਬਿਲਕੁੱਲ ਠੀਕ ਠਾਕ ਹੈ।ਇਸ ਸਫਲ ਆਪਰੇਸ਼ਨ ਲਈ ਸਿਵਲ ਸਰਜਨ ਬਠਿੰਡਾ ਡਾ.ਐਚ.ਐਨ ਸਿੰਘ ਨੇ ਸਮੁੱਚੀ ਮੈਡੀਕਲ ਟੀਮ ਨੂੰ ਇਸ ਸਫ਼ਲ ਅਪਰੇਸ਼ਨ ਲਈ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਗਈ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply