ਭੀਖੀ, 26 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮ. ਵਲੋਂ ਛੱਤ ਉਪਰ ਸੋਲਰ ਪੈਨਲ ਲਗਵਾ ਕੇ ਘਰੇਲੂ ਸੂਰਜੀ ਬਿਜਲੀ ਉਤਪਾਦਨ ਕਰਨ ਸਬੰਧੀ ਸਹਿਕਾਰੀ ਗਰੀਨ ਐਨਰਜੀ ਕਰਜ਼ਾ ਸਕੀਮ ਸਬੰਧੀ ਜਿਲ੍ਹੇ ਦੇ ਸਮੂਹ ਸਹਿਕਾਰੀ ਬੈਂਕਾਂ ਦੇ ਬਰਾਂਚ ਮੈਨੇਜਰਾਂ ਦੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।
ਵਰਕਸ਼ਾਪ ਦੌਰਾਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਅਦਾਰਾ, ਸੰਸਥਾ, ਸੁਸਾਇਟੀ ਆਦਿ ਛੱਤ ਉੱਪਰ ਸੋਲਰ ਪੈਨਲ ਲਗਾ ਕੇ ਬਿਜਲੀ ਦੀ ਪੈਦਾਵਾਰ ਕਰ ਸਕਦਾ ਹੈ। ਵਿਅਕਤੀ ਪਾਸੋਂ ਕੇਵਲ 15 ਪ੍ਰਤੀਸ਼ਤ ਮਾਰਜਿਨ ਰਕਮ ਲੈ ਕੇ ਬੈਂਕ ਵਲੋਂ 85 ਪ੍ਰਤੀਸ਼ਤ ਤੱਕ ਕਰਜ਼ੇ ਦੀ ਸੁਵਿਧਾ ਦਿੱਤੀ ਜਾ ਰਹੀ ਹੈ।ਇਸ ਵਿਚ ਪੰਜਾਬ ਸਰਕਾਰ, ਕੇਂਦਰ ਸਰਕਾਰ, ਪੀ.ਐਸ.ਯੂ ਜਾਂ ਕੋਆਪਰੇਟਿਵ ਮਹਿਕਮਿਆਂ ਦੇ ਮੁਲਾਜ਼ਮ ਬਿਨਾਂ ਕਿਸੇ ਸਕਿਉਰਟੀ ਤੋਂ ਪੰਜਾਬ ਦੇ ਕਿਸੇ ਵੀ ਕੋਆਪਰੇਟਿਵ ਬੈਂਕ ਦੀ ਬਰਾਂਚ ਪਾਸੋਂ ਕਰਜਾ ਪ੍ਰਾਪਤ ਕਰ ਸਕਦੇ ਹਨ।
ਜਿਲ੍ਹਾ ਮੈਨੇਜਰ ਵਿਸ਼ਾਲ ਗਰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਜਿਸ ਕਾਰਨ ਜਿਥੇ ਇਹ ਪੈਨਲ ਲਗਵਾਉਣ ਨਾਲ ਅਸੀਂ ਘਰੇਲੂ ਬਿਜਲੀ ਦਾ ਉਤਪਾਦਨ ਕਰਕੇ ਬਿਜਲੀ ਦੇ ਬਿੱਲਾਂ ਦਾ ਖਰਚਾ 90 ਪ੍ਰਤੀਸ਼ਤ ਤੱਕ ਘਟਾ ਸਕਦੇ ਹਾਂ ਉੱਥੇ ਹੀ ਆਲਮੀ ਤਪਸ਼ ਨੂੰ ਘਟਾਉਣ ਵਿਚ ਵੀ ਅਹਿਮ ਯੋਗਦਾਨ ਪਾ ਸਕਦੇ ਹਾਂ।ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੋਲਰ ਪੈਨਲ ਲਗਾਉਣ ਵਾਲੀ ਏਜੰਸੀ ਗੀਗਾ ਸੋਲਰ ਵਲੋਂ ਦੱਸਿਆ ਗਿਆ ਕਿ ਇਹ ਸੋਲਰ ਪੈਨਲ ਲਗਾਉਣ ਨਾਲ 25 ਸਾਲ ਤੱਕ ਬਿਨਾਂ ਕਿਸੇ ਮੇਨਟੇਨੈਂਸ ਤੋਂ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਬੈਂਕ ਦੇ ਸੀਨੀਅਰ ਮੈਨੇਜਰ ਪ੍ਰੇਮ ਕੁਮਾਰ ਸ਼ਰਮਾ, ਕਰਨੈਲ ਸਿੰਘ ਸਿੱਧੂ, ਵਿਨੋਦ ਕੁਮਾਰ ਕਾਠ, ਸ਼ਮਸ਼ੇਰ ਸਿੰਘ, ਡੀ.ਸੀ.ਯੂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media