ਭੀਖੀ, 27 ਸਤਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) -ਸਿਹਤ ਵਿਭਾਗ ਵਲੋਂ ਅੱਜ ਪਿੰਡ ਭਾਵਾ ਬਲਾਕ ਬੁਢਲਾਡਾ ਵਿਖੇ ਮੈਡੀਕਲ ਚੈਕਅੱਪ ਕੈਂਪ ਲਗਾਇਆ
ਗਿਆ।ਕੈਂਪ ਵਿਚ ਬਲੱਡ ਪ੍ਰੈਸ਼ਰ, ਸ਼ੂਗਰ, ਅਨੀਮੀਆ, ਕੈਂਸਰ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਦਾ ਚੈਕਅੱਪ ਕੀਤਾ ਗਿਆ। ਕੈਂਪ ਵਿਚ ਕੁੱਲ 78 ਮਰੀਜ਼ਾਂ ਨੇ ਭਾਗ ਲਿਆ। ਜਿਸ ਵਿਚ ਮੋਟਾਪੇ ਤੋਂ ਪੀੜਤ 9, ਹਾਈ ਬਲੱਡ ਪ੍ਰੈਸ਼ਰ 22, ਸ਼ੂਗਰ 3 ਅਤੇ ਅਨੀਮੀਆ ਦੇ 2 ਮਰੀਜ਼ ਪਾਏ ਗਏ।ਇਸ ਮੌਕੇ ਡਾ. ਅਰਜੁਨ ਸ਼ਾਰਦਾ, ਸਟਾਫ਼ ਨਰਸ ਹਰਪ੍ਰੀਤ ਕੌਰ, ਆਸ਼ਾ ਵਰਕਰ ਰਕਸ਼ਾ ਦੇਵੀ, ਮਨਦੀਪ ਕੋਰ ਤੋਂ ਇਲਾਵਾ ਸਰਪੰਚ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media